ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸਮੂਹ ਮੈਂਬਰਾਂ ਵਲੋਂ ਕੱਲ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਕਬੱਡੀ ਸੀਜ਼ਨ 2025 ਲਈ ਦਰਸ਼ਕਾਂ ਨੂੰ ਹੁੰਮ-ਹੁਮਾ ਕੇ ਪੁੱਜਣ ਦਾ ਖੁੱਲਾ ਸੱਦਾ

Kabaddi

ਆਕਲੈਂਡ (ਹਰਪ੍ਰੀਤ ਸਿੰਘ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਊਜੀਲੈਂਡ ਕਬੱਡੀ 2025 ਸੀਜਨ ਲਈ ਤਿਆਰੀਆਂ ਮੁੰਕਮਲ ਹੋ ਚੁੱਕੀਆਂ ਹਨ ਤੇ ਕੱਲ ਐਤਵਾਰ 23 ਮਾਰਚ ਨੂੰ ਇਸ ਸੀਜਨ ਦੀ ਸ਼ੁਰੂਆਤ ਟਾਕਾਨਿਨੀ ਗੁਰੂਘਰ ਦੀ 20ਵੀਂ ਵਰੇਗੰਢ ਨੂੰ ਸਮਰਪਿਤ ਕਬੱਡੀ ਕੱਪ ਦੇ ਨਾਲ ਹੋਣ ਜਾ ਰਹੀ ਹੈ।
ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸਮੂਹ ਮੈਂਬਰਾਂ ਵਲੋਂ ਇਸ ਮੌਕੇ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਦਰਸ਼ਕਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ। ਫੈਡਰੇਸ਼ਨ ਤੋਂ ਸ. ਮਨਜਿੰਦਰ ਸਿੰਘ ਬਾਸੀ ਨੇ ਬਿਆਨ ਦਿੰਦਿਆਂ ਦੱਸਿਆ ਹੈ ਕਿ ਇਸ ਸਾਲ ਵੀ ਅੰਤਰ-ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਤੇ ਕੁਮੈਂਟਟੇਰ ਇਸ ਸੀਜਨ ਵਿੱਚ ਪੁੱਜੇ ਹਨ। ਜਿਨ੍ਹਾਂ ਦੀ ਉੱਚ ਦਰਜੇ ਦੀ ਕਬੱਡੀ ਤੇ ਕੁਮੈਂਟਰਾਂ ਦੀ ਕੁਮੈਂਟਰੀ ਦੇ ਦਿਲਖਿੱਚ ਅੰਦਾਜ ਦਰਸ਼ਕਾਂ ਦਾ ਪੂਰਾ ਜੀਅ ਲਾਉਣਗੇ। ਸੋ ਪੁੱਜਣ ਨਾ ਭੁੱਲਿਓ ਕੱਲ ਐਤਵਾਰ, ਸਥਾਨ: ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਗੁਰੂਘਰ।

Share it :
error: Content is protected !!