ਆਕਲੈਂਡ (ਹਰਪ੍ਰੀਤ ਸਿੰਘ) – ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਹਮਿਲਟਨ ਵੱਸਦੇ ਕੱਬਡੀ ਪ੍ਰੇਮੀਆ ਲਈ ਫਿਰ ਤੋਂ ਸਾਲ ਦਾ ਤੋਹਫਾ ਲਿਆ ਰਿਹਾ ਹੈ, ਐਤਵਾਰ 6 ਅਪ੍ਰੈਲ 2025 ਨੂੰ ਵਾਇਕਾਟੋ ਵਿਖੇ ਵਾਇਕਾਟੋ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਨਾ ਸਿਰਫ ਕਬੱਡੀ ਦੇ ਅੰਤਰ-ਰਾਸ਼ਟਰੀ ਖਿਡਾਰੀ ਖੇਡ ਪ੍ਰੇਮੀਆਂ ਦਾ ਮਨੋਰੰਜਨ ਕਰਨਗੇ, ਬਲਕਿ ਦਰਸ਼ਕਾਂ ਵਿੱਚ ਬੱਚਿਆਂ ਤੇ ਬੀਬੀਆਂ ਲਈ ਵੀ ਕਈ ਮਨੋਰੰਜਕ ਮੁਕਾਬਲੇ ਕਰਵਾਏ ਜਾਣਗੇ। ਸੋ ਪਰਿਵਾਰਾਂ ਸਮੇਤ ਪੁੱਜਣਾ ਨਾ ਭੁੱਲਿਓ ਵਾਇਕਾਟੋ ਕਬੱਡੀ ਕੱਬ ਦੇਖਣ।




