
ਲੰਡਨ – ਸਰਬਜੀਤ ਸਿੰਘ ਬਨੂੜ – ਖਾਲਿਸਤਾਨ ਕਦੇ ਨਹੀਂ ਬਣ ਸਕਦਾ, ਸਿੱਖਾਂ ਨੂੰ ਆਪਣੀ ਤਾਕਤ ਕਿਸੇ ਹੋਰ ਥਾਂ ਵਿਖਾਉਣੀ ਚਾਹੀਦੀ ਹੈ। ਲਹਿੰਦਾ ਪੰਜਾਬ ਅੰਗਰੇਜ਼ਾਂ ਨੇ ਖੋਹ ਕੇ ਜਗੀਰਦਾਰਾਂ ਨੂੰ ਦੇ ਦਿੱਤਾ ਗਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਕਿਸਤਾਨ ਦੇ ਪਹਿਲੇ ਸਿੱਖ ਡਾਂ ਕਲਿਆਣ ਸਿੰਘ ਪੀ ਐਚ ਡੀ ਨੇ ਇਕ ਟੀਵੀ ਚੈਨਲ ਇੰਟਰਵਿਊ ਵਿੱਚ ਆਖੀ। ਉਨ੍ਹਾਂ ਕਿਹਾ ਕਿ ਖਾਲਿਸਤਾਨ ਕਦੇ ਨਹੀਂ ਬਣੇਗਾ, ਅੰਮ੍ਰਿਤਸਰ ਵਿੱਚ ਵੀ ਸਿੱਖ ਘੱਟਗਿਣਤੀ ਵਿੱਚ ਹਨ ਉੱਥੇ ਵੀ ਹਿੰਦੂ ਬਹੁਗਿਣਤੀ ਵਿੱਚ ਹਨ। ਡਾਂ ਸਿੰਘ ਨੇ ਕਿਹਾ ਕਿ 1947 ਵਿੱਚ ਸਿੱਖਾਂ ਨਾਲ ਜਾਤੀ ਹੋਈ ਹੈ। ਕਾਂਗਰਸ ਤੇ ਮੁਸਲਿਮ ਲੀਗ ਨੇ ਸਿੱਖਾਂ ਨਾਲ ਵਾਅਦੇ ਕਰਕੇ ਕਦੇ ਨਿਭਾਏ ਨਹੀਂ ਗਏ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਦਿਨ ਪਾਕਿਸਤਾਨ ਵਿੱਚ ਵੀ ਸਿੱਖ ਜਾਗ ਪਏ ਇਨ੍ਹਾਂ ਨੂੰ ਰੋਕਣ ਮੁਸ਼ਕਲ ਹੋ ਜਾਵੇਗਾ। ਡਾ ਸਿੰਘ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਕਾਲੀ ਦਲ ਅੰਗਰੇਜ਼ਾਂ ਦੀ ਉਪਜ ਸੀ ਤੇ ਇਹ ਲੋਕ ਬਿਲਕੁਲ ਅਣਪੜ੍ਹ ਲੋਕ ਹਨ ਤੇ ਸਿੱਖ ਲੀਗ ਬਣੀ ਸੀ ਪਰ ਉਸ ਦੀ ਗੱਲ ਕਿਤੇ ਸੁਣੀ ਨਹੀਂ ਗਈ। ਪਾਕਿਸਤਾਨ ਵਿੱਚ ਦੂਜੇ ਧਰਮਾਂ ਦੇ ਲੋਕਾਂ ਨੂੰ ਹਕੂਮਤ ਵੱਲੋਂ ਸਕਿਉਰਟੀ ਕਾਰਨ ਗੁਰਦੁਆਰਿਆਂ ਵਿੱਚ ਅੰਦਰ ਜਾਣ ਤੋਂ ਰੋਕਿਆ ਜਾਂਦਾ ਹੈ ਤੇ ਯੂਰਪ ਵਿੱਚ ਮੁਸਲਿਮ ਲੋਕ ਗੁਰਦਵਾਰਿਆਂ ਵਿੱਚ ਲੰਗਰ ਛੱਕਦੇ ਹਨ ਤੇ ਦੋ ਦਿਨਾਂ ਦਾ ਘਰਾਂ ਨੂੰ ਵੀ ਲੈ ਜਾਂਦੇ ਹਨ।



