K Mart ‘ਤੇ ਵਿਕਦੇ ਆਹ ਕੱਪ ਜੇ ਤੁਸੀਂ ਖ੍ਰੀਦੇ ਤਾਂ ਤੁਰੰਤ ਕਰੋ ਵਾਪਿਸ

Kmart

ਆਕਲੈਂਡ (ਹਰਪ੍ਰੀਤ ਸਿੰਘ) – ਪ੍ਰੋਡਕਟ ਸੇਫਟੀ ਅਥਾਰਟੀ ਨੇ ਨਿਊਜੀਲੈਂਡ ਵਾਸੀਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਕੰਪਨੀ ਨੇ ਸਾਫ ਕੀਤਾ ਹੈ ਕਿ ਕੇਮਾਰਟ ਵਿੱਚ ਵਿਕਦੇ ਐਂਕੋ ਡਬਡ ਵਾਲਡ ਕੌਫੀ ਕਪਸ ਵਿੱਦ ਲਿੱਡ ਜੇ ਤੁਸੀਂ ਖੀ੍ਰਦੇ ਹਨ ਤਾਂ ਇਨ੍ਹਾਂ ਨੂੰ ਕੇਮਾਰਟ ਨੂੰ ਵਾਪਿਸ ਕਰੋ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਸੱਟ ਵੱਜਣ ਦਾ ਖਤਰਾ ਹੈ ਤੇ ਅਜਿਹਾ ਹੋ ਵੀ ਚੁੱਕਾ ਹੈ। ਗਰਮ ਕੌਫੀ ਪਾਉਣ ਨਾਲ ਪ੍ਰੈਸ਼ਰ ਬਣਦਾ ਹੈ ਤੇ ਲਿੱਡ ਇੱਕੋ ਦਮ ਉੱਛਲਕੇ ਬਾਹਰ ਨੂੰ ਨਿਕਲਦੀ ਹੈ, ਕਿਉਂਕਿ ਕੱਪ ਵਿੱਚ ਕੋਈ ਪ੍ਰੈਸ਼ਰ ਵਾਲਵ ਨਹੀਂ ਦਿੱਤਾ ਗਿਆ ਤੇ ਇਸ ਕਾਰਨ ਕੱਪ ਵਿੱਚ ਪਿਆ ਗਰਮ ਤਰਲ ਨੁਕਸਾਨ ਦਾ ਕਾਰਨ ਬਣ ਸਕਦਾ ਹੈ।



Share it :
error: Content is protected !!