ਲੋਸ ਐਂਜਲਸ ਵਿੱਚ ਕੁਦਰਤ ਦਾ ਕਹਿਰ

ਆਕਲੈਂਡ (ਹਰਪ੍ਰੀਤ ਸਿੰਘ) – ਲੋਸ ਐਂਜਲਸ ਵਿੱਚ ਸਰਦੀਆਂ ਦੇ ਮੌਸਮ ਵਿੱਚ ਕੁਦਰਤ ਦਾ ਭਿਆਨਕ ਕਹਿਰ ਦੇਖਣ ਨੂੰ ਮਿਿਲਆ ਹੈ। ਜੰਗਲੀ ਅੱਗ ਤੇ ਤੇਜ ਹਵਾਵਾਂ ਕਾਰਨ ਹਜਾਰਾਂ ਘਰਾਂ ਦੇ ਸੜ੍ਹਕੇ ਸੁਆਹ ਹੋਣ ਦੀ ਖਬਰ ਹੈ, ਇਸ ਕਾਰਨ ਹੁਣ ਤੱਕ 8 ਮੌਤਾਂ ਵੀ ਹੋ ਚੁੱਕੀਆਂ ਹਨ ਤੇ 180,000 ਲੋਕਾਂ ਨੂੰ ਘਰ ਛੱਡਣ ਲਈ ਇਵੇਕੁਏਸ਼ਨ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਅੱਗ ਨੇ ਕਰੀਬ 17000 ਏਕੜ ਜਮੀਨ ਸਾੜਕੇ ਸੁਆਹ ਕਰ ਦਿੱਤੀ ਹੈ, ਜੋ ਕਿ 27 ਵਰਗ ਕਿਲੋਮੀਟਰ ਦਾ ਇਲਾਕਾ ਬਣਦਾ ਹੈ। ਲੋਸ ਐਂਜਲਸ ਕਾਉਂਟੀ ਪੁਲਿਸ ਮੁਤਾਬਕ ਸੜ੍ਹਕੇ ਸੁਆਹ ਹੋਇਆ ਇਲਾਕਾ ਇੰਝ ਜਾਪ ਰਿਹਾ ਹੈ, ਜਿਵੇਂ ਕਈ ਵੱਡੇ ਬੰਬ ਇੱਕੋ ਇਲਾਕੇ ਵਿੱਚ ਚੱਲੇ ਹੋਣ।

Share it :
error: Content is protected !!