
ਆਕਲੈਂਡ (ਹਰਪ੍ਰੀਤ ਸਿੰਘ) – $7 ਮਿਲੀਅਨ ਜੇ ਕਿਸੇ ਨੇ ਜਿੱਤੇ ਹੋਣ ਤੇ ਸ਼ਾਇਦ ਹੀ ਅਜਿਹਾ ਹੋਏ ਕਿ ਉਹ ਨੌਕਰੀ ‘ਤੇ ਉਸ ਦਿਨ ਜਾਏ, ਪਰ ਵਲੰਿਗਟਨ ਦਾ ਜੋੜਾ ਜਿਸਨੇ $7 ਮਿਲੀਅਨ ਦਾ ਪਾਵਰਬਾਲ ਜੈਕਪੋਟ ਜਿੱਤਿਆ ਹੈ, ਉਸਨੇ ਦੱਸਿਆ ਕਿ ਉਨ੍ਹਾਂ ਆਪਣੀ ਇਸ ਵੱਡੀ ਖੁਸ਼ੀ ਨੂੰ ਸਧਾਰਨ ਰੱਖਣ ਲਈ ਕੰਮ ‘ਤੇ ਜਾਣ ਦਾ ਫੈਸਲਾ ਲਿਆ ਤੇ ਬਾਅਦ ਵਿੱਚ ਇਸ ਖਬਰ ਨੂੰ ਆਪਣੇ ਜਾਣਕਾਰਾਂ ਨੂੰ ਦੱਸਿਆ। ਇੱਥੋਂ ਤੱਕ ਕਿ ਲੋਟੋ ਦੀ ਆਈ ਈਮੇਲ ਨੂੰ ਵੀ ਦੋਨਾਂ ਨੇ ਉਦੋਂ ਤੱਕ ਸਪੇਮ ਹੀ ਮੰਨਿਆ, ਜਦੋਂ ਤੱਕ ਦੋਨਾਂ ਨੇ ਐਪ ਦੇ ਉੱਤੇ ਆਪਣਾ ਟਿਕਟ ਨੰਬਰ ਨਹੀਂ ਚੈੱਕ ਕੀਤਾ ਤੇ ਉਸਤੋਂ ਬਾਅਦ ਕੰਮ ‘ਤੇ ਜਾਣ ਦਾ ਫੈਸਲਾ ਲਿਆ।



