
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ 20 ਸਾਲਾ ਨੌਜਵਾਨ ਲਿਉਕਾ ਫੇਅਰਗਰੇਅ ‘ਤੇ 13 ਸਾਲਾ ਬੱਚੀ ਨਾਲ ਸ਼ਰੀਰਿਕ ਸਬੰਧ ਸਥਾਪਿਤ ਕਰਨ ਦੇ ਦੋਸ਼ ਸਾਬਿਤ ਹੋ ਗਏ ਹਨ। ਲਿਉਕਾ ‘ਤੇ ਇਸ ਸਬੰਧ ਵਿੱਚ 3 ਦੋਸ਼ ਦਾਇਰ ਕੀਤੇ ਗਏ ਸਨ। ਸ਼ਰੀਰਿਕ ਸਬੰਧਾਂ ਦਾ ਦੌਰ ਕਾਫੀ ਚਿਰ ਚੱਲਿਆ ਸੀ ਤੇ ਇਸ ਦੌਰਾਨ ਇੱਕ ਵਾਰ ਲੜਕੀ ਦਾ ਗਰਭਪਾਤ ਵੀ ਕਰਵਾਇਆ ਗਿਆ। ਕਲੀਨਿਕ ਵਿੱਚ ਲਿਉਕਾ ਨੇ ਲੜਕੀ ਦੀ ਉਮਰ ਗਲਤ ਦੱਸਕੇ ਇਹ ਗਰਭਪਾਤ ਕਰਵਾਇਆ ਸੀ। ਨਿਊਜੀਲੈਂਡ ਵਿੱਚ ਛੋਟੀ ਉਮਰ ਦੇ ਬੱਚਿਆਂ ਨਾਲ ਇਹ ਅਪਰਾਧ ਕਾਫੀ ਗੰਭੀਰ ਮੰਨਿਆਂ ਜਾਂਦਾ ਹੈ ਤੇ ਇਸ ਲਈ ਵੱਧ ਤੋਂ ਵੱਧ 10 ਸਾਲ ਤੱਕ ਦੀ ਜੇਲ ਦੀ ਸਜਾ ਵੀ ਹੋ ਸਕਦੀ ਹੈ।



