ਲੁਧਿਆਣਾ ਵੈਸਟ ਤੋਂ AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ

ludhiana app MLA shoot him self
ludhiana app MLA shoot him self

ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ) ਆਮ ਆਦਮੀ ਪਾਰਟੀ ਦੇ ਲੁਧਿਆਣਾ ਵੈਸਟ (ਲੁਧਿਆਣਾ ਪੱਛਮੀ) ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਉਹਨਾਂ ਦੇ ਘਰ ਵਿੱਚ ਸਿਰ ‘ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਕੁਝ ਖਬਰਾਂ ਇਹ ਵੀ ਹਨ ਕਿ ਉਹਨਾ ਵੱਲੋ ਖ਼ੁਦ ਨੂੰ ਹੀ ਗੋਲੀ ਮਾਰੀ ਗਈ ਹੈ।

ਲੰਘੀ ਰਾਤ ਇਹ ਘਟਨਾ ਵਾਪਰੀ, ਜਿਸ ਤੋਂ ਬਾਅਦ ਗੋਗੀ ਨੂੰ ਤੁਰੰਤ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਪੂਰੀ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆ ਸਕੀ ਹੈ।

ਗੁਰਪ੍ਰੀਤ ਗੋਗੀ  ਲੁਧਿਆਣਾ ਵੈਸਟ ਤੋਂ ਵਿਧਾਇਕ ਹਨ , ਪਰ ਹਾਲ ਹੀ ਵਿੱਚ ਉਹ ਕਈ ਵਾਰ ਵਿਵਾਦਾਂ ‘ਚ ਘਿਰੇ ਰਹੇ। ਵਿਕਾਸ ਫੰਡਾਂ ਦੇ ਗਲਤ ਵਰਤੋਂ ਦੇ ਦੋਸ਼ਾਂ ਅਤੇ ਪਾਰਟੀ ਦੇ ਅੰਦਰੂਨੀ ਤਣਾਅ ਨੂੰ ਲੈ ਕੇ ਉਹ ਖਬਰਾਂ ਵਿੱਚ ਰਹੇ ਸਨ। ਹਾਲਾਂਕਿ, ਉਹਨਾਂ ਨੇ ਸਾਰੇ ਦੋਸ਼ਾਂ ਤੋਂ ਆਪਣੇ ਆਪ ਨੂੰ ਬਰੀ ਦੱਸਿਆ ਸੀ।

ਉਹਨਾਂ ਦੀ ਅਚਾਨਕ ਮੌਤ ਨੇ ਲੋਕਾਂ ਵਿਚ ਕਈ ਸਵਾਲ ਖੜੇ ਕਰ ਦਿੱਤੇ ਹਨ। ਪੁਲਿਸ ਵੱਲੋਂ ਘਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਦੇ ਸਿਆਸੀ ਅਤੇ ਸਮਾਜਿਕ ਮਾਹੌਲ ਵਿੱਚ ਇਹ ਘਟਨਾ ਅਹਿਮ ਸਵਾਲ ਲੈ ਕੇ ਆਈ ਹੈ।

ਜਾਂਚ ਪੂਰੀ ਹੋਣ ਤੇ ਹੋਰ ਜਾਣਕਾਰੀ ਜਲਦੀ ਪ੍ਰਦਰਸ਼ਿਤ ਕੀਤੀ ਜਾਵੇਗੀ।

Share it :
error: Content is protected !!