
ਮੈਲਬੋਰਨ (ਹਰਪ੍ਰੀਤ ਸਿੰਘ) – ਟ੍ਰਿਪਅਡਵਾਈਜ਼ਰ ਨੇ ਦੁਨੀਆਂ ਦੀਆਂ ਸਭ ਤੋਂ ਸ਼ਾਨਦਾਰ ਘੁੰਮਣ ਵਾਲੀਆਂ ਥਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਤੇ ਇਸ ਲਈ ਯਾਤਰੀਆਂ ਦੇ ਲੱਖਾਂ ਰੀਵਿਊ ਨੂੰ ਗਿਿਣਆ ਗਿਆ ਹੈ। ਸਾਊਥ ਪੈਸੇਫਿਕ ਕੈਟੇਗਰੀ ਵਿੱਚ ਵੀ ਆਸਟ੍ਰੇਲੀਆ ਦਾ ਮੈਲਬੋਰਨ ਆਪਣੇ ਸਮੁੰਦਰੀ ਕੰਢਿਆਂ, ਦਿਲਕਸ਼ ਨਜਾਰਿਆਂ ਲਈ ਦੂਜੇ ਨੰਬਰ ‘ਤੇ ਆਇਆ ਹੈ, ਜਿੱਥੇ ਹਰ ਸਾਲ ਲੱਖਾਂ ਸੈਲਾਨੀ ਘੁੰਮਣ-ਫਿਰਣ ਆਉਂਦੇ ਹਨ। ਪਹਿਲੇ ਨੰਬਰ ‘ਤੇ ਫੀਜੀ ਦਾ ਵੀਟੀ ਲੇਵੂ ਰਿਹਾ ਹੈ।



