ਮੈਲਬੋਰਨ ਦੇ ਹਿੰਦੂ ਮੰਦਰ ਵਿੱਚ ਅੱਗ ਕਾਰਣ ਭਾਰੀ ਨੁਕਸਾਨ

ਮੈਲਬਰਨ (ਜਸਪ੍ਰੀਤ ਸਿੰਘ ਰਾਜਪੁਰਾ ) ਅੱਜ ਸਵੇਰੇ ਹਾਪਰਜ਼ ਕ੍ਰਾਸਿੰਗ ਦੇ ਸੇਅਰਜ਼ ਰੋਡ ਉੱਤੇ ਸਥਿਤ ਗੁਰੂਜੀ ਮੰਦਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਇਮਾਰਤ ਦੀ ਮੱਖ ਇਮਾਰਤ ਅਤੇ ਨਵੀਂ ਤਿਆਰ ਹੋ ਰਹੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

7ਨਿਊਜ਼ ਦੀ ਰਿਪੋਰਟ ਮੁਤਾਬਕ, ਫਾਇਰ ਰੈਸਕਿਊ ਵਿਕਟੋਰੀਆ (FRV) ਦੀ ਟੀਮ ਨੂੰ ਰਾਤ 12:55 ਵਜੇ ਕਈ ਫੋਨ ਕਾਲਾਂ ਪ੍ਰਾਪਤ ਹੋਈਆਂ। ਟੀਮ ਚਾਰ ਮਿੰਟਾਂ ਵਿੱਚ ਮੌਕੇ ‘ਤੇ ਪਹੁੰਚੀ ਅਤੇ ਇੱਕ ਮੰਜ਼ਿਲਾ ਇਮਾਰਤ ਦੇ ਛੱਤ ਵਿੱਚੋਂ ਅੱਗ ਦੀਆ ਲਪਟਾਂ ਅਤੇ ਧੂੰਆਂ ਨਿਕਲਦੇ ਦੇਖੇ ਗਏ । ਅੱਗ ਤੇ ਕਾਬੂ ਪਾਉਣ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਅੱਗ ਤੋਂ ਬਚਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਰਾਤ 1:54 ਵਜੇ ਤੱਕ ਅੱਗ ਕਾਬੂ ਪਾਇਆ ਗਿਆ ਪਰ ਇਸ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਉਣ ਵਾਲੇ ਅਧਿਕਾਰੀ ਰਾਤ ਭਰ ਮੌਕੇ ‘ਤੇ ਰਹੇ।

ਇਸ ਮੌਕੇ ਐਂਬੂਲੈਂਸ ਵਿਕਟੋਰੀਆ ਅਤੇ ਵਿਕਟੋਰੀਆ ਪੁਲਿਸ ਨੇ ਵੀ ਸਹਾਇਤਾ ਕੀਤੀ। ਸੰਘਣੇ ਧੂੰਏ ਕਾਰਨ ਨੇੜਲੇ ਰਿਹਾਇਸ਼ੀਆਂ ਨੂੰ ਆਪਣੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ। ਸੇਅਰਜ਼ ਰੋਡ ਨੂੰ ਸੀਜ਼ਨਜ਼ ਬੁਲੇਵਾਰਡ ਤੋਂ ਥੌਮਸ ਕਾਰ ਡਰਾਈਵ ਤੱਕ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ।
FRV ਦੀ ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਅੱਗ ਦਾ ਕਾਰਨ ਬਿਜਲੀ ਦੀ ਗੜਬੜ ਸੀ ਅਤੇ ਇਸ ਵਿੱਚ ਕੋਈ ਸ਼ਰਾਰਤੀ ਤੱਤ ਸ਼ਾਮਲ ਨਹੀਂ ਹੈ। ਗੁਰੂਜੀ ਮੰਦਰ ਨੇ ਫੇਸਬੁੱਕ ‘ਤੇ ਕਮਿਊਨਿਟੀ ਨਾਲ ਸਾਂਝਾ ਕੀਤਾ, “ਅਸੀਂ ਸਮਝਦੇ ਹਾਂ ਕਿ ਤੁਸੀਂ ਇਸ ਘਟਨਾ ਕਾਰਨ ਚਿੰਤਤ ਅਤੇ ਦੁਖੀ ਹੋ। ਆਓ ਇਸ ਨੂੰ ਗੁਰੂਜੀ ਦੇ ਇਲਾਹੀ ਹੁਕਮ ਦਾ ਹਿੱਸਾ ਮੰਨ ਕੇ ਇੱਕ ਦੂਜੇ ਦਾ ਸਹਾਰਾ ਬਣੀਏ।”

ਇਸ ਅੱਗ ਨਾਲ ਕਮਿਊਨਿਟੀ ਗਹਿਰਾ ਸਦਮੇ ਵਿਚ ਹੈ, ਖਾਸ ਕਰਕੇ ਮੰਦਰ ਦੇ ਨਵੇਂ ਹਿਸੇ ਦੀ ਤਬਾਹੀ ਦੇ ਕਾਰਨ ਲੋਕ ਨਿਰਾਸ਼ ਦੇਖੇ ਗਏ।

ਮਿਲੀ ਜਾਣਕਾਰੀ ਅਨੁਸਾਰ ਮੰਦਰ ਅਗਲੇ ਨੋਟੀਸ ਤੱਕ ਬੰਦ ਰਹੇਗਾ ਅਤੇ ਮੰਦਰ ਦੀ ਮੁੜ ਨਿਰਮਾਣ ਲਈ ਜਲਦ ਕੋਸ਼ਿਸ਼ਾਂ ਸ਼ੁਰੂ ਹੋਣ ਦੀ ਉਮੀਦ ਹੈ।

Share it :
error: Content is protected !!