ਮੈਲਬਰਨ ਦੀਆਂ ਸੜਕਾਂ ‘ਤੇ ਬਿੱਲੀਆਂ ਦੇ ਨਿੱਕਲਣ ‘ਤੇ ਲੱਗੇਗੀ ਪਾਬੰਦੀ

Melburneਮੈਲਬਰਨ (ਹਰਪ੍ਰੀਤ ਸਿੰਘ) – ਵਿਕਟੋਰੀਆ ਦੀਆਂ ਕਈ ਕੌਂਸਲਾਂ ਨੇ ਬਿੱਲੀਆਂ ਦੇ ਘਰ ਤੋਂ ਬਾਹਰ ਆਜ਼ਾਦੀ ਨਾਲ ਘੁੰਮਣ ‘ਤੇ ਰੋਕ ਲਗਾਉਣ ਲਈ ਨਵੇਂ ਕਾਨੂੰਨ ਅਤੇ ਜੁਰਮਾਨੇ ਲਾਗੂ ਕਰਨ ਸ਼ੁਰੂ ਕਰ ਦਿੱਤੇ ਹਨ। RSPCA ਵਲੋਂ “ਰੀਥਿੰਕ ਰੋਮਿੰਗ” ਨਾਂ ਦੀ ਇੱਕ ਨਵੀਂ ਮੁਹਿੰਮ ਚਲਾਈ ਜਾ ਰਹੀ ਹੈ, ਜਿਸਦਾ ਮਕਸਦ ਮੈਲਬਰਨ ਦੀਆਂ ਸੜਕਾਂ ‘ਤੇ ਆਵਾਰਾ ਫਿਰਦੀਆਂ ਬਿੱਲੀਆਂ ਦੀ ਮੌਤ ਦਰ ਵਿੱਚ ਹੋ ਰਹੀ ਭਾਰੀ ਵਾਧੇ ਨੂੰ ਰੋਕਣਾ ਹੈ।

ਇਹ ਮੁਹਿੰਮ ਇੱਕ ਆਨਲਾਈਨ ਟੂਲ ਵੀ ਪੇਸ਼ ਕਰਦੀ ਹੈ, ਜੋ ਦੱਸਦਾ ਹੈ ਕਿ ਬਿੱਲੀਆਂ ਨੂੰ ਘਰ ਤੋਂ ਬਾਹਰ ਛੱਡਣ ਨਾਲ ਉਹ ਕਿੰਨੇ ਖ਼ਤਰੇ ‘ਚ ਹੁੰਦੀਆਂ ਹਨ – ਜਿਵੇਂ ਕਿ ਟਰੇਨ ਲਾਈਨਾਂ, ਚੱਲਦੀਆਂ ਸੜਕਾਂ। ਵਿਕਟੋਰੀਆ ਦੀਆਂ 79 ਕੌਂਸਲਾਂ ਵਿੱਚੋਂ ਅੱਧ ਤੋਂ ਵੱਧ ਨੇ ਇਨ੍ਹਾਂ ਬਿੱਲੀਆਂ ਲਈਕਈ ਸਖਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ, ਉਲੰਘਣਾ ਕਰਨ ‘ਤੇ $91 ਅਤੇ ਵਾਰ ਵਾਰ ਉਲੰਘਣਾ ਕਰਨ ‘ਤੇ $545 ਦਾ ਜੁਰਮਾਨਾ ਲਾਇਆ ਜਾਂਦਾ ਹੈ।

1 ਅਕਤੂਬਰ ਤੋਂ ਮੇਲਬਰਨ ਸ਼ਹਿਰ ਵਿਚ ਰਾਤ ਲਈ ਬਿੱਲੀ ਕਰਫਿਊ ਲਾਗੂ ਕਰੇਗੀ। ਇਨ੍ਹਾਂ ਨਵੇਂ ਨਿਯਮਾਂ ਤਹਿਤ ਬਿੱਲੀਆਂ ਨੂੰ ਕਿਸੇ ਵੀ ਵੱਡੇ ਪਾਰਕ ਜਾਂ ਬਾਗ ਵਿੱਚ ਤਦ ਤੱਕ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਜਦ ਤੱਕ ਉਹ ਕੈਰੀਅਰ, ਹਾਰਨੈੱਸ ਜਾਂ ਲੀਸ਼ ‘ਚ ਨਾ ਹੋਣ।

Share it :
error: Content is protected !!