ਮੈਲਬਰਨ (ਹਰਪ੍ਰੀਤ ਸਿੰਘ) – ਚੈਪਲ ਸਟ੍ਰੀਟ ਦੇ ਨਾਈਟਕਲੱਬਾਂ ਅਤੇ ਬਾਰਾਂ ਵਿੱਚ ਨਸ਼ਾ ਪਹੁੰਚਾਉਣ ਲਈ ਰਾਈਡਸ਼ੇਅਰ ਡਰਾਈਵਰਾਂ ਦੀ ਵਰਤੋਂ ਕਰਕੇ $40,000 ਦੀ ਨਸ਼ਾ ਤਸਕਰੀ ਚਲਾਉਣ ਦੇ ਦੋਸ਼ ’ਚ ਮੇਲਬਰਨ ਦੇ 43 ਸਾਲਾ ਵਿਅਕਤੀ ਉੱਤੇ 30 ਗੰਭੀਰ ਮੁਕੱਦਮੇ ਦਰਜ ਕੀਤੇ ਗਏ ਹਨ।
ਵਿਕਟੋਰੀਆ ਪੁਲਿਸ ਮੁਤਾਬਕ, ਆਰੋਪੀ ਨੇ ਇੱਕ ਐਨਕ੍ਰਿਪਟਡ ਮੈਸੇਜਿੰਗ ਐਪ ਰਾਹੀਂ ਗਾਹਕਾਂ ਨੂੰ ਨਸ਼ਾ ਆਫਰ ਕੀਤਾ। ਨਸ਼ਾ ਘਰੋਂ ਹੀ, ਰਾਈਡਸ਼ੇਅਰ ਡਰਾਈਵਰਾਂ ਰਾਹੀਂ ਭੇਜਿਆ ਜਾਂਦਾ ਸੀ। ਡਿਲਿਵਰੀ ਡਰਾਈਵਰਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਗੈਰਕਾਨੂੰਨੀ ਚੀਜ਼ ਲੈ ਕੇ ਜਾ ਰਹੇ ਹਨ।
A 43-year-old man has been charged allegedly trafficking a plethora of drugs on Chapel Street via rideshare drivers, after police uncovered a hidden cache of drugs and weapons behind a false bookshelf.
Read more > https://t.co/1MqRZme9pb
📞 Crime Stoppers on 1800 333 000. pic.twitter.com/ayRo3GoRmv
— Victoria Police (@VictoriaPolice) July 8, 2025
ਪੁਲਿਸ ਨੇ 4 ਜੁਲਾਈ ਨੂੰ ਸਵੇਰੇ 5 ਵਜੇ ਆਰਕਲ ਸਟ੍ਰੀਟ ’ਚ ਇਕ ਘਰ ’ਤੇ ਛਾਪਾ ਮਾਰ ਕੇ ਆਰੋਪੀ ਨੂੰ ਗ੍ਰਿਫਤਾਰ ਕੀਤਾ। ਇਸ ਕਾਰਵਾਈ ਵਿੱਚ ਪ੍ਰਹਰਾਨ ਡਿਵਿਜ਼ਨਲ ਰਿਸਪਾਂਸ ਯੂਨਿਟ, ਕਰਿਟਿਕਲ ਇੰਸੀਡੈਂਟ ਟੀਮ ਅਤੇ ਡੌਗ ਸਕਵਾਡ ਨੇ ਭਾਗ ਲਿਆ।
ਛਾਪੇ ਦੌਰਾਨ
ਬਰਾਮਦ ਨਸ਼ਾ:
-
ਮੈਥਐਂਫੈਟਾਮੀਨ: $16,000
-
ਕੋਕੇਨ: $11,000
-
1,4-ਬਿਊਟਾਨੀਡੀਓਲ: $10,000
-
ਐਮਡੀਐਮਏ (MDMA): $6,000
-
ਸਟੈਰੌਇਡ ਦਵਾਈਆਂ
5 ਜੁਲਾਈ ਨੂੰ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹਿਰਾਸਤ ਵਿੱਚ ਰੱਖਿਆ ਗਿਆ। ਉਸ ਉੱਤੇ ਨਸ਼ਾ ਤਸਕਰੀ, ਹਥਿਆਰ ਰੱਖਣ, ਗੈਰਕਾਨੂੰਨੀ ਕਮਾਈ ਅਤੇ ਜਮਾਨਤ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ। ਅਗਲੀ ਸੁਣਵਾਈ 15 ਜੁਲਾਈ ਨੂੰ ਮੇਲਬਰਨ ਮੈਜਿਸਟਰੇਟ ਕੋਰਟ ਵਿੱਚ ਹੋਵੇਗੀ। ਕਿਸੇ ਵੀ ਨਸ਼ਾ ਤਸਕਰੀ ਸੰਬੰਧੀ ਜਾਣਕਾਰੀ ਹੋਣ ’ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕ੍ਰਾਈਮ ਸਟੌਪਰਜ਼ ਨੂੰ 1800 333 000 ’ਤੇ ਜਾਂ www.crimestoppersvic.com.au ’ਤੇ ਸੰਪਰਕ ਕਰਨ।




