
KALI ਹੈਲਥਕੇਅਰ ਦੇ ਡਾ. ਐਮਰਸਨ ਕੀਨਨ ਦੇ ਅਨੁਸਾਰ, “ਇਸ ਵਿੱਚ ਇੱਕ ਖਾਸ ਕਿਸਮ ਦੇ ਸਟੀਕਰ ਵਰਗੇ ਸੈਂਸਰ ਮਾਂ ਦੇ ਪੇਟ ’ਤੇ ਲਗਾਏ ਜਾਂਦੇ ਹਨ, ਜੋ Electric Signal ਮਾਪਦੇ ਹਨ। ਇਸ ਰਾਹੀਂ ਭਰੂਣ ਦੀ ਧੜਕਨ, ਮਾ ਦੀ ਧੜਕਨ ਅਤੇ ਬੱਚੇਦਾਨੀ ਦੇ Contraction ਜਾਂਦੇ ਹਨ।”
ਇਹ ਤਕਨਾਲੋਜੀ ਪਰੰਪਰਾਗਤ ਅਲਟਰਸਾਊਂਡ ਮਾਨੀਟਰਿੰਗ ਤੋਂ ਘੱਟ ਰੋਕਟੋਕ ਵਾਲਾ ਵਿਕਲਪ ਹੈ। ਡਾ. ਫਿਓਨਾ ਬ੍ਰਾਊਨਫੁੱਟ ਦੇ ਅਨੁਸਾਰ, “1960 ਦੇ ਦਹਾਕੇ ਤੋਂ ਚੱਲਦੀ ਆ ਰਹੀ ਪੁਰਾਣੀ ਤਕਨਾਲੋਜੀ ਵਿੱਚ, ਜੇ ਮਾਂ ਜਾਂ ਬੱਚਾ ਹਿਲੇ ਤਾਂ ਸਿਗਨਲ ਟੁੱਟ ਸਕਦਾ ਸੀ, ਪਰ ਹੁਣ ਅਜਿਹਾ ਬਿਲਕੁਲ ਵੀ ਨਹੀਂ ਹੋਏਗਾ।”
ਇਹ ਯੰਤਰ ਗਰਭ ਅਵਸਥਾ ਦੇ 32ਵੇਂ ਹਫ਼ਤੇ ਤੋਂ ਵਰਤਿਆ ਜਾਵੇਗਾ ਅਤੇ ਇਸ ਲਈ ਹਸਪਤਾਲ ਜਾਂ ਟੈਲੀਹੈਲਥ ਰਾਹੀਂ ਡਾਕਟਰੀ ਨਿਗਰਾਨੀ ਲਾਜ਼ਮੀ ਹੋਵੇਗੀ। ਇਹ ਖ਼ਾਸ ਤੌਰ ’ਤੇ ਉਨ੍ਹਾਂ ਮਹਿਲਾਵਾਂ ਲਈ ਬਣਾਇਆ ਗਿਆ ਹੈ ਜਿਨ੍ਹਾਂ ਦੀ ਗਰਭ ਅਵਸਥਾ ਜਟਿਲ ਹੋਵੇ, ਤਾਂ ਜੋ ਉਨ੍ਹਾਂ ਨੂੰ ਘਰ ਬੈਠੇ ਹੀ ਸੰਤੁਸ਼ਟੀ ਮਿਲ ਸਕੇ।



