
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੀਬੀਡੀ ‘ਚ ਇੱਕ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਈ ਕਾਰਜੈਕਿੰਗ ਦੀਆਂ ਘਟਨਾਵਾਂ ਵਿੱਚ ਸ਼ਾਮਲ ਹੋਣ ਦੇ ਸ਼ੱਕ ਹੇਠ ਸੀ।
ਗਵਾਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਉੱਪਰ ਪੁਲਿਸ ਹੈਲੀਕਾਪਟਰ ਉੱਡਦਾ ਦੇਖਿਆ ਅਤੇ ਕੈਮੋਫਲਾਜ਼ ਕੱਪੜਿਆਂ ‘ਚ ਸਜੀ ਸਪੈਸ਼ਲ ਪੁਲਿਸ ਟੀਮਾਂ ਨੂੰ ਗਲੀ ਵਿੱਚ ਮੌਜੂਦ ਦੇਖਿਆ। ਕਈਆਂ ਨੇ ਕਰਾਸਲੀ ਸਟ੍ਰੀਟ ‘ਤੇ ਭਾਰੀ ਹਥਿਆਰਬੰਦ ਪੁਲਿਸ ਦੀ ਮੌਜੂਦਗੀ ਦੀ ਵੀ ਪੁਸ਼ਟੀ ਕੀਤੀ। ਰਿਪੋਰਟਾਂ ਅਨੁਸਾਰ, ਗ੍ਰਿਫ਼ਤਾਰੀ ਦੌਰਾਨ ਉਕਤ ਆਦਮੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਰੋਇਲ ਮੈਲਬਰਨ ਹਸਪਤਾਲ ਲਿਜਾਇਆ ਗਿਆ।



