
*ਮਰਦਾਂ ਦੀ ਮੈਰਾਥਨ: ਜੈਕ ਰੇਨਰ ਦੀ ਦੂਜੀ ਲਗਾਤਾਰ ਜਿੱਤ*
ਮੈਲਬਰਨ ਦੇ ਜੈਕ ਰੇਨਰ ਨੇ ਮਰਦਾਂ ਦੀ ਮੈਰਾਥਨ ਦੂਜੇ ਸਾਲ ਲਗਾਤਾਰ ਜਿੱਤੀ, ਸਮਾਂ 2 ਘੰਟੇ, 15 ਮਿੰਟ ਅਤੇ 2 ਸਕਿੰਟ ਰਿਹਾ।
ਉਹ ਆਸਟ੍ਰੇਲੀਆ ਦੇ ਸਭ ਤੋਂ ਤੇਜ਼ ਮੈਰਾਥਨ ਟਾਈਮ ਤੋਂ ਕੇਵਲ 10 ਮਿੰਟ ਪਿੱਛੇ ਰਹੇ — ਇਹ ਰਿਕਾਰਡ ਇਸ ਸਾਲ ਸਿਡਨੀ ਮੈਰਾਥਨ ‘ਚ ਇਥੋਪੀਆਈ ਦੌੜਾਕ ਹੈਲੀਮੇਰੀਅਮ ਕਿਰੋਸ ਨੇ 2:06:06 ਨਾਲ ਬਣਾਇਆ ਸੀ। ਰੇਨਰ ਨੇ ਦੱਸਿਆ ਕਿ ਉਹ ਰੇਸ ਤੋਂ ਇੱਕ ਦਿਨ ਪਹਿਲਾਂ ਬੀਮਾਰ ਸਨ ਪਰ ਫਿਰ ਵੀ ਦੌੜ ਵਿੱਚ ਸ਼ਾਮਲ ਹੋਏ।
*ਮਹਿਲਾ ਮੈਰਾਥਨ: ਕੈਟਲਿਨ ਐਡਮਜ਼ ਦੀ ਸ਼ਾਨਦਾਰ ਪਹਿਲੀ ਜਿੱਤ*
ਕੈਟਲਿਨ ਐਡਮਜ਼ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਮੈਰਾਥਨ ਦੌੜ ਕੇ ਹੀ ਮਹਿਲਾ ਵਰਗ ‘ਚ ਜਿੱਤ ਦਰਜ ਕੀਤੀ, ਸਮਾਂ ਰਿਹਾ 2 ਘੰਟੇ, 30 ਮਿੰਟ ਅਤੇ 26 ਸਕਿੰਟ।
ਉਸਦੇ ਪਿਤਾ, ਸਾਥੀ, ਟੀਮਮੇਟ ਤੇ ਕੋਚ ਨੇ ਦੌੜ ਦੇ ਵੱਖ-ਵੱਖ ਹਿੱਸਿਆਂ ‘ਚ ਉਸਦਾ ਸਾਥ ਦਿੱਤਾ।



