ਮਾਲਕ ਹੱਥੋਂ ਬੁਰੀ ਤਰ੍ਹਾਂ ਲੁੱਟ-ਖਸੁੱਟ ਦਾ ਸ਼ਿਕਾਰ ਹੋਣ ਵਾਲੇ ਕਰਮਚਾਰੀ ਨੇ $70,000 ਦਾ ਕੀਤਾ ਦਾਅਵਾ

Migrant Worker
Migrant Worker Alleges Wage Exploitation In NZ

ਆਕਲੈਂਡ (ਹਰਪ੍ਰੀਤ ਸਿੰਘ) – ਸਟੱਫ ਵਿੱਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਇਹ ਮਾਮਲਾ ਅਜੇ ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ (ਈ ਆਰ ਏ) ਮੁਹਰੇ ਹੈ ਤੇ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪਰ ਟੋਪੋ ਦੇ ਗ੍ਰੇਂਡ ਸੈਂਟਰਲ ਫਰਾਈ ਵਿਖੇ ਬਤੌਰ ਸ਼ੈਫ ਕੰਮ ਕਰਨ ਵਾਲੇ ਹਸੀਬ ਸ਼ਿਹਾਬ ਅਨੁਸਾਰ ਉਸਦੇ ਮਾਲਕ ਕੋਲੋਂ ਨਾ ਦਿੱਤੀਆਂ ਗਈਆਂ ਤਨਖਾਹਾਂ ਦੇ ਰੂਪ ਵਿੱਚ ਕਰੀਬ $70,000 ਦੀ ਰਾਸ਼ੀ ਲੈਣੀ ਬਕਾਇਆ ਹੈ। ਬੰਗਲਾਦੇਸ਼ੀ ਮੂਲ ਦੇ ਹਸੀਬ ਅਨੁਸਾਰ ਉਸਦੇ ਮਾਲਕ ਤੋਫੀਹੁਰ ਇਸਲਾਮ ਨੇ ਵੀਜੇ ਲਈ $28,000 ਵੀ ਚਾਰਜ ਕੀਤਾ ਸੀ। ਉਸਨੂੰ $30 ਪ੍ਰਤੀ ਘੰਟੇ ਦੇ ਹਿਸਾਬ ਨਾਲ ਤਨਖਾਹ ਮੁੱਕਰਰ ਹੋਈ ਸੀ, ਜੋ ਉਸਨੂੰ ਕਦੇ ਨਹੀਂ ਮਿਲੀ, ਬਲਕਿ ਹਫਤੇ ਦੇ 7-7 ਦਿਨ ਕੰਮ ਕਰਕੇ ਵੀ $342 ਮਿਲਦੀ ਸੀ, ਜੋ ਕਿ ਕਰੀਬ $4.75 ਪ੍ਰਤੀ ਘੰਟੇ ਦੇ ਹਿਸਾਬ ਨਾਲ ਬਣਦੀ ਹੈ ਤੇ ਇਸ ਵਿੱਚੋਂ ਵੀ ਉਹ $100 ਪ੍ਰਤੀ ਹਫਤੇ ਦੇ ਹਿਸਾਬ ਨਾਲ ਇਸਲਾਮ ਨੂੰ ਪ੍ਰੀਮੀਅਮ ਫੀਸ ਵਜੋਂ ਵਾਪਿਸ ਦਿੰਦਾ ਸੀ।

ਦੂਜੇ ਪਾਸੇ ਮਾਲਕ ਇਸਲਾਮ ਦਾ ਇਸ ਕੇਸ ਬਾਰੇ ਕਾਰਵਾਈ ਜਾਰੀ ਹੋਣ ਦੇ ਚਲਦਿਆਂ ਕੁਝ ਵੀ ਬਿਆਨ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਤੇ ਸਭ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਗਿਆ ਹੈ। 

ਹਸੀਬ ਅਨੁਸਾਰ ਜੂਨ 2024 ਵਿੱਚ ਉਸਨੂੰ ਆਪਣੀ ਘੱਟ ਤਨਖਾਹ ਦੇ ਚਲਦਿਆਂ ਕੀਤੇ ਵਿਰੋਧੇ ਵਜੋਂ ਕੰਮ ਤੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਜੁਲਾਈ 2024 ਵਿੱਚ ਮਾਈਗ੍ਰੇਂਟ ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵੀਜਾ ਜਾਰੀ ਹੋਇਆ ਸੀ ਤੇ ਹੁਣ ਉਹ ਕੇਸ ਦੀ ਕਾਰਵਾਈ ਲਈ ਨਿਊਜੀਲੈਂਡ ਵਿੱਚ ਲਿਮਟਿਡ ਪ੍ਰਪਜ਼ ਵੀਜਾ ‘ਤੇ ਹੈ, ਜੋ ਜੁਲਾਈ 2025 ਵਿੱਚ ਖਤਮ ਹੋਏਗਾ। ਹਸੀਬ ਆਪਣਾ ਭਵਿੱਖ ਨਿਊਜੀਲੈਂਡ ਵਿੱਚ ਬਨਾਉਣਾ ਚਾਹੁੰਦਾ ਹੈ ਤੇ ਇਸ ਵੇਲੇ ਸੇਲਵੇਸ਼ਨ ਆਰਮੀ ਲਈ ਕੰਮ ਕਰ ਰਿਹਾ ਹੈ।

Share it :
error: Content is protected !!