ਮੁਬਾਰਕਾਂ ਨਿਊਜੀਲੈਂਡ ਵਾਲਿਓ, 1 ਅਪ੍ਰੈਲ ਤੋਂ ਵਧਣ ਜਾ ਰਹੀ ਘੱਟੋ-ਘੱਟ ਮਿਲਣ ਵਾਲੀ Minimum Wage

Min Wage

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀਆਂ ਨੂੰ ਸਰਕਾਰ ਵਲੋਂ 1 ਅਪ੍ਰੈਲ ਤੋਂ ਹੋਣ ਜਾਰ ਰਹੇ ਕਈ ਬਦਲਾਵਾਂ ਤਹਿਤ ਮਿਨੀਮਮ ਵੇਜ਼ ਵਿੱਚ ਵਾਧੇ ਦਾ ਉਪਹਾਰ ਵੀ ਮਿਲਣ ਜਾ ਰਿਹਾ ਹੈ, ਪਹਿਲਾਂ ਦੇ $23.15 ਤੋਂ ਵੱਧ ਕੇ ਇਹ ਹੁਣ $23.50 ਹੋਣ ਜਾ ਰਹੀ ਹੈ। ਸਟਾਰਟਿੰਗ ਆਊਟ ਵੇਜ਼ ਵੀ $18.52 ਤੋਂ ਵੱਧਕੇ $18.80 ਹੋਣ ਜਾ ਰਹੀ ਹੈ। ਵੈਸੇ ਜੇ ਗੱਲ ਕਰੀਏ ਤਾਂ ਇਹ 35 ਸੈਂਟ ਦਾ ਵਾਧਾ ਬੀਤੇ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਵਾਧਾ ਮੰਨਿਆ ਜਾ ਰਿਹਾ ਹੈ।
ਇਸਦੇ ਨਾਲ ਕੰਜਿਊਮਰ ਪ੍ਰਾਈਸ ਇੰਡੈਕਸ ਦੇ ਤਹਿਤ ਸਰਕਾਰ ਤੋਂ ਮਿਲਣ ਵਾਲੇ ਭੱਤੇ ਜਾ ਹੋਰ ਪੈਮੇਂਟਸ ਵਿੱਚ ਵੀ 2% ਦਾ ਵਾਧਾ ਆਮ ਨਿਊਜੀਲੈਂਡ ਵਾਸੀਆਂ ਨੂੰ ਮਿਲੇਗਾ।

Share it :
error: Content is protected !!