ਏਅਰ ਨਿਊਜੀਲੈਂਡ ਨੇ ਵਧਾਇਆ ਨਿਊਜੀਲੈਂਡ ਵਾਸੀਆਂ ਦਾ ਮਾਣ

ਆਕਲੈਂਡ (ਹਰਪ੍ਰੀਤ ਸਿੰਘ) – ਏਅਰ ਨਿਊਜੀਲੈਂਡ ਨੂੰ ਏਸ਼ੀਆ ਪੈਸੇਫਿਕ ਵਿੱਚ ਸਾਲ 2024 ਦੀ ਦੂਜੀ ਸਭ ਤੋਂ ਸਮੇਂ ਸਿਰ ਪੁੱਜਣ ਵਾਲੀ ਏਅਰਲਾਈਨ ਦਾ ਖਿਤਾਬ ਹਾਸਿਲ ਹੋਇਆ ਹੈ। ਏਅਰ ਨਿਊਜੀਲੈਂਡ ਦੀਆਂ ਕੁੱਲ 77.56% ਉਡਾਣਾ ਸਮੇਂ ਸਿਰ ਪੁੱਜੀਆਂ ਹਨ, ਜਦਕਿ ਪਹਿਲੇ ਨੰਬਰ ‘ਤੇ ਜਾਪਾਨ ਦੀਆਂ 80.90% ਉਡਾਣਾ। ਇਹ ਆਂਕੜੇ ਸੀਰੀਅਮ ਰੀਵੀਊ ਵਲੋਂ ਜਾਰੀ ਹੋਏ ਹਨ, ਜੋ ਹਰ ਸਾਲ ਲੱਖਾਂ ਉਡਾਣਾ ਸਬੰਧੀ ਰੀਵੀਊ ਜਾਰੀ ਕਰਦਾ ਹੈ। ਸੀਰੀਅਮ ਦੀ ਦੁਨੀਆਂ ਭਰ ਦੀਆਂ ਏਅਰਲਾਈਨਜ਼ ਦੀ ਸੂਚੀ ਵਿੱਚ ਮੈਕਸੀਕੋ ਦੀ ਏਰੋਮੈਕਸੀਕੋ ਪਹਿਲੇ ਨੰਬਰ ‘ਤੇ ਹੈ, ਜਿਸ ਦੀਆਂ 86.70% ਉਡਾਣਾ 2024 ਵਿੱਚ ਸਮੇਂ ਸਿਰ ਪੁੱਜੀਆਂ ਸਨ।

Share it :
error: Content is protected !!