ਮਾਉਂਟ ਰੋਸਕਿਲ ਦੇ ਸਟੋਰ ‘ਤੇ ਹਿੰਸਕ ਲੁੱਟ ਦੀ ਵਾਰਦਾਤ ਦੌਰਾਨ ਸਟੋਰ ਕਰਮਚਾਰੀ ਹੋਇਆ ਜਖਮੀ

ਆਕਲੈਂਡ (ਹਰਪ੍ਰੀਤ ਸਿੰਘ) – ਮਾਉਂਟ ਰੋਸਕਿਲ ਦੇ ਹਿਲਜ਼ਬੋਰੋ ਰੋਡ ਸਥਿਤ ਇੱਕ ਸਟੋਰ ‘ਤੇ ਬੀਤੀ ਰਾਤ ਹੋਈ ਹਿੰਸਕ ਲੁੱਟ ਦੀ ਵਾਰਦਾਤ ਦੌਰਾਨ ਸਟੋਰ ਕਰਮਚਾਰੀ ਨੂੰ ਜਖਮੀ ਕੀਤੇ ਜਾਣ ਦੀ ਖਬਰ ਹੈ, ਖਬਰ ਮੁਤਾਬਕ ਲੁਟੇਰੇ ਮਾਸਕ ਪਾਕੇ ਸਟੋਰ ਵਿੱਚ ਦਾਖਿਲ ਹੋਏ ਤੇ ਜਾਂਦੇ ਹੋਏ ਆਪਣੇ ਨਾਲ ਨਕਦੀ, ਹੋਰ ਸਮਾਨ ਤੇ ਤੰਬਾਕੂ ਪਦਾਰਥ ਲੈ ਗਏ। ਪੁਲਿਸ ਨੂੰ ਇਸ ਘਟਨਾ ਬਾਰੇ ਇੱਕ ਗ੍ਰਾਹਕ ਵਲੋਂ ਫੋਨ ਕਰਕੇ ਦੱਸਿਆ ਗਿਆ। ਸਟੋਰ ਕਰਮਚਾਰੀ ਘਟਨਾ ਤੋਂ ਬਾਅਦ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ ਤੇ ਉਸਨੂੰ ਮੈਂਟਲ ਸੁਪੋਰਟ ਦਿੱਤੀ ਜਾ ਰਹੀ ਹੈ।

Share it :
error: Content is protected !!