ਮੈਲਬਰਨ (ਹਰਪ੍ਰੀਤ ਸਿੰਘ) – ਮੈਲਬਰਨ ਦੇ ਪੂਰਬੀ ਇਲਾਕੇ ਰਿੰਗਵੁੱਡ (Ringwood) ‘ਚ ਇੱਕ ਫੂਡ ਡਿਲਿਵਰੀ ਡਰਾਈਵਰ ਨੂੰ Machete ਦੀ ਮੱਦਦ ਨਾਲ ਗੁੰਡਿਆਂ ਨੇ ਹਮਲਾ ਕਰਕੇ ਉਸਦੀ ਕਾਰ ਲੁੱਟ ਲਈ। 28 ਸਾਲਾ ਮੁਹੰਮਦ ਵਕਾਸ ਨੇ ਕਿਹਾ ਕਿ ਉਹ ਅਜੇ ਵੀ ਉਸ ਰਾਤ ਦੀ ਦਹਿਸ਼ਤ ਨਹੀਂ ਭੁੱਲ ਸਕਦਾ। ਵਕਾਸ ਨੂੰ ਇੱਕ ਝੂਠੇ DoorDash ਆਰਡਰ ਰਾਹੀਂ ਇੱਕ ਘਰ ਬੁਲਾਇਆ ਗਿਆ ਸੀ। ਉਸਨੇ ਕਿਹਾ “ਇਕੋ ਗੱਲ ਸ਼ੱਕੀ ਲੱਗੀ ਕਿ ਆਰਡਰ ‘ਚ ਸਿਰਫ਼ ਇੱਕ ਮੈਕਡੋਨਾਲਡਜ਼ ਦਾ ਹੈਸ਼ ਬਰਾਊਨ ਸੀ। ਕੁਝ ਹੋਰ ਨਹੀਂ ਸੀ।”
ਜਿਵੇਂ ਹੀ ਉਸਨੇ ਆਰਡਰ ਛੱਡਿਆ, ਝਾੜੀਆਂ ਵਿੱਚ ਲੁਕੇ ਹੋਏ ਤਿੰਨ ਤੋਂ ਵੱਧ ਹਮਲਾਵਰਾਂ ਨੇ ਉਸਦੀ ਕਾਰ ਵੱਲ ਝਪਟ ਮਾਰੀ।
“ਉਹ Machete ਨਾਲ ਆਏ, ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਚਾਬੀਆਂ ਮੰਗਣ ਲੱਗੇ। ਮੈਂ ਸਿਰਫ਼ ਆਪਣੀ ਜਾਨ ਬਚਾਉਣ ਲਈ ਦੌੜ ਪਿਆ,” ਵਕਾਸ ਨੇ ਦੱਸਿਆ। ਉਹ ਘਰ ਵੱਲ ਭੱਜਿਆ ਅਤੇ ਘਰ ਦੇ ਮਾਲਕ ਨੇ ਤੁਰੰਤ ਪੁਲਿਸ ਨੂੰ ਫ਼ੋਨ ਕੀਤਾ। ਮਾਲਕ ਨੇ ਵੀ ਪੁਸ਼ਟੀ ਕੀਤੀ ਕਿ ਆਰਡਰ ਨਕਲੀ ਸੀ — ਉਨ੍ਹਾਂ ਨੇ ਕੁਝ ਵੀ ਮੰਗਵਾਇਆ ਨਹੀਂ ਸੀ। ਹਮਲਾਵਰ ਵਕਾਸ ਦੀ ਟੋਯੋਟਾ ਯਾਰਿਸ ਖੋਹ ਕੇ ਫਰਾਰ ਹੋ ਗਏ। ਪੁਲਿਸ ਇਸ ਸਮੇਂ ਉਸਦੀ ਕਾਰ ਅਤੇ ਦੋਸ਼ੀਆਂ ਦੀ ਖੋਜ ਕਰ ਰਹੀ ਹੈ। ਉਸੇ ਰਾਤ ਪੁਲਿਸ ਨੂੰ ਰਿੰਗਵੁੱਡ ਇਲਾਕੇ ਵਿੱਚ 2 ਵੱਖਰੀਆਂ ਕਾਰਜੈਕਿੰਗ ਕਰਨ ਦੀ ਕੋਸ਼ਿਸ਼ ਦੀਆਂ ਘਟਨਾਵਾਂ ਦੀ ਕੋਸ਼ਿਸ਼ ਕਰਨ ਦੀ ਖਬਰ ਵੀ ਮਿਲੀ। ਇਕ 15 ਸਾਲਾ ਅਤੇ ਇਕ 16 ਸਾਲਾ ਲੜਕੇ ਨੂੰ ਸ਼ਾਪਿੰਗ ਸੈਂਟਰ ਦੇ ਬਾਹਰ ਗ੍ਰਿਫਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਦੋਸ਼ ਲਗਾਏ ਗਏ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾਵਾਂ ਅਜੇ ਤੱਕ ਆਪਸੀ ਤੌਰ ‘ਤੇ ਜੁੜੀਆਂ ਨਹੀਂ ਮੰਨੀਆਂ ਜਾ ਰਹੀਆਂ।
ਵਕਾਸ ਨੇ ਕਿਹਾ — “ਜਦ ਮੈਂ ਯਾਦ ਕਰਦਾ ਹਾਂ, ਤਦ ਵੀ ਡਰ ਲੱਗਦਾ ਹੈ। ਕਿਸੇ ਨੇ ਮੈਨੂੰ Macehete ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਭੁੱਲਣਾ ਆਸਾਨ ਨਹੀਂ।”




