ਦੱਖਣੀ ਆਕਲੈਂਡ ’ਚ ਵੋਟਾਂ ਨਾਲ ਛੇੜਛਾੜ ਦੇ ਨਵੇਂ ਦੋਸ਼, ਮਨੁਰੇਵਾ ਦੀਆਂ Ballot ਚੋਰੀ ਹੋਣ ਦਾ ਦਾਅਵਾ

new zealandਆਕਲੈਂਡ (NZ Punjabi News)- ਆਕਲੈਂਡ ਵਿੱਚ ਸੰਭਾਵਿਤ ਚੋਣ ਧੋਖਾਧੜੀ ਦੇ ਨਵੇਂ ਦੋਸ਼ ਸਾਹਮਣੇ ਆਏ ਹਨ। ਇੱਕ ਵਿਸਲਬਲੋਅਰ ਨੇ ਦਾਅਵਾ ਕੀਤਾ ਹੈ ਕਿ 2025 Manurewa Local Board ਚੋਣ ਦੌਰਾਨ ਕੁਝ ਵੋਟਰਾਂ ਦੇ ਲੈਟਰਬਾਕਸਾਂ ਵਿੱਚੋਂ ਬੈਲਟ ਪੇਪਰ ਕੱਢ ਕੇ ਖ਼ਾਸ ਉਮੀਦਵਾਰਾਂ ਦੇ ਹੱਕ ਵਿੱਚ ਭਰੇ ਗਏ ਅਤੇ ਮੁੜ ਜਮ੍ਹਾਂ ਕਰਵਾਏ ਗਏ। ਇਹ ਮਾਮਲਾ Auckland Council, Police, Election Services ਅਤੇ Serious Fraud Office ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। Police ਨੇ ਪੁਸ਼ਟੀ ਕੀਤੀ ਹੈ ਕਿ ਉਹ ਮਾਮਲੇ ਨਾਲ ਸਬੰਧਤ ਤਸਵੀਰਾਂ ਤੋਂ ਜਾਣੂ ਹਨ ਅਤੇ ਜਾਂਚ ਕਰ ਰਹੀ ਹੈ।

Auckland Council ਨੇ ਮਾਮਲੇ ਨੂੰ ਗੰਭੀਰ ਦੱਸਦਿਆਂ Police ਤੋਂ ਦਿਸ਼ਾ-ਨਿਰਦੇਸ਼ ਮੰਗੇ ਹਨ। ਹਾਲਾਂਕਿ, ਅਜੇ ਤੱਕ ਕਿਸੇ ਵੀ ਏਜੰਸੀ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਅਸਲ ਵਿੱਚ ਚੋਣ ਧੋਖਾਧੜੀ ਹੋਈ ਹੈ। ਇਹ ਦੋਸ਼ Ōtara-Papatoetoe Local Board ਚੋਣ ਵਿੱਚ ਸਾਹਮਣੇ ਆਈਆਂ ਪਹਿਲਾਂ ਦੀਆਂ ਵੋਟਿੰਗ ਬੇਨਿਯਮੀਆਂ ਤੋਂ ਬਾਅਦ ਆਏ ਹਨ। ਉਸ ਮਾਮਲੇ ਵਿੱਚ ਅਦਾਲਤ ਨੇ ਮੰਨਿਆ ਸੀ ਕਿ ਬੇਨਿਯਮੀਆਂ ਨੇ ਚੋਣ ਨਤੀਜੇ ਨੂੰ ਪ੍ਰਭਾਵਿਤ ਕੀਤਾ ਅਤੇ ਚੋਣ ਨੂੰ ਰੱਦ ਕਰ ਦਿੱਤਾ ਗਿਆ ਸੀ।

Manurewa ਦੇ ਨਵੇਂ ਦੋਸ਼ਾਂ ਕਾਰਨ ਹੁਣ ਨਿਊਜ਼ੀਲੈਂਡ ਦੀ postal voting system ਦੀ ਸੁਰੱਖਿਆ ਅਤੇ ਭਵਿੱਖ ਦੀਆਂ ਸਥਾਨਕ ਚੋਣਾਂ ਵਿੱਚ ਵਾਧੂ ਸੁਰੱਖਿਆ ਉਪਾਵਾਂ ਦੀ ਲੋੜ ’ਤੇ ਮੁੜ ਸਵਾਲ ਖੜ੍ਹੇ ਹੋ ਰਹੇ ਹਨ। ਫਿਲਹਾਲ ਇਹ ਸਿਰਫ਼ ਦੋਸ਼ ਹਨ ਅਤੇ ਕਿਸੇ ਉਮੀਦਵਾਰ ਜਾਂ campaign team ਖ਼ਿਲਾਫ਼ ਕੋਈ ਦੋਸ਼ ਸਾਬਤ ਨਹੀਂ ਹੋਇਆ।

Share it :
error: Content is protected !!