ਨਾਰਥ ਸ਼ੋਰ ਵਿਖੇ ਨਵਾਂ ਗੁਰਦੁਆਰਾ ਸਾਹਿਬ ਬਣਾਉਣ ਲਈ ਸੰਗਤਾਂ ਨੂੰ $2 ਮਿਲੀਅਨ ਦੀ ਸੇਵਾ ਦੀ ਅਪੀਲ

 Auckland (NZ Punjabi News) – ਨਾਰਥ ਸ਼ੋਰ ਸਿੱਖ ਸੋਸਾਇਟੀ ਵੱਲੋਂ ਵੱਧ ਰਹੀ ਸਿੱਖ ਸੰਗਤ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਸਥਾਈ ਗੁਰਦੁਆਰਾ ਸਾਹਿਬ ਅਤੇ ਕਮਿਊਨਿਟੀ ਹੱਬ ਲਈ ਇਮਾਰਤ ਖਰੀਦਣ ਵਾਸਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਪ੍ਰਾਜੈਕਟ ਲਈ ਕੁੱਲ $3.5 ਮਿਲੀਅਨ ਦਾ ਟੀਚਾ ਰੱਖਿਆ ਗਿਆ ਹੈ। ਸੋਸਾਇਟੀ ਕੋਲ ਇਸ ਵੇਲੇ ਲਗਭਗ $500,000 ਮੌਜੂਦ ਹਨ ਅਤੇ ਬੈਂਕ ਰਾਹੀਂ ਕਰੀਬ $1 ਮਿਲੀਅਨ ਦੀ ਵਿਵਸਥਾ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਕਮਿਊਨਿਟੀ ਦੇ ਸਹਿਯੋਗ ਨਾਲ ਹਾਲੇ $2 ਮਿਲੀਅਨ ਇਕੱਠੇ ਕਰਨ ਦੀ ਲੋੜ ਹੈ।

ਵਰਤਮਾਨ ਵਿੱਚ ਕਮਿਊਨਿਟੀ ਲੀਜ਼ ‘ਤੇ ਲਈ ਗਈ ਜਗ੍ਹਾ ਤੋਂ ਆਪਣੀਆਂ ਸੇਵਾਵਾਂ ਚਲਾ ਰਹੀ ਹੈ, ਜਿਸ ਕਾਰਨ ਵਧ ਰਹੀਆਂ ਲੋੜਾਂ ਨੂੰ ਪੂਰਾ ਕਰਨਾ ਚੁਣੌਤੀ ਬਣਦਾ ਜਾ ਰਿਹਾ ਹੈ।

ਸੋਸਾਇਟੀ ਵੱਲੋਂ ਕਮਿਊਨਿਟੀ ਲਈ ਕਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਲੋੜਵੰਦ ਪਰਿਵਾਰਾਂ ਲਈ ਮੁਫ਼ਤ ਭੋਜਨ ਅਤੇ ਸਹਾਇਤਾ, ਬੱਚਿਆਂ ਲਈ ਮੁਫ਼ਤ ਮਿਊਜ਼ਿਕ, ਮੈਥਸ ਅਤੇ ਅੰਗਰੇਜ਼ੀ ਦੀਆਂ ਕਲਾਸਾਂ, ਸਿੱਖ ਮਾਰਸ਼ਲ ਆਰਟਸ ਦੀ ਸਿਖਲਾਈ, ਖੂਨਦਾਨ ਅਤੇ ਕਮਿਊਨਿਟੀ ਵੈੱਲਬੀਇੰਗ ਮੁਹਿੰਮਾਂ, ਇੰਟਰਫੇਥ ਅਤੇ ਹੋਰ ਕਮਿਊਨਿਟੀਆਂ ਨਾਲ ਸਾਂਝੇ ਉਪਰਾਲੇ ਸ਼ਾਮਲ ਹਨ।

*$2 ਮਿਲੀਅਨ ਦਾ ਟੀਚਾ ਇਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ:*

20,000 ਲੋਕ ਜੇ $100 ਦਾਨ ਕਰਨ ਤਾਂ $2 ਮਿਲੀਅਨ

4,000 ਲੋਕ ਜੇ $500 ਦਾਨ ਕਰਨ ਤਾਂ $2 ਮਿਲੀਅਨ

2,000 ਲੋਕ ਜੇ $1,000 ਦਾਨ ਕਰਨ ਤਾਂ $2 ਮਿਲੀਅਨ

ਸੰਗਤ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ ਕਿ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਦਸਵੰਧ ਜਾਂ ਸੇਵਾ ਦੇ ਰੂਪ ਵਿੱਚ $10, $20, $50, $100, $500 ਜਾਂ $1,000 ਦਾ ਯੋਗਦਾਨ ਪਾਵੇ। ਇਹ ਯੋਗਦਾਨ ਸਿਰਫ਼ ਇੱਕ ਇਮਾਰਤ ਖਰੀਦਣ ਲਈ ਨਹੀਂ ਹੋਵੇਗਾ, ਸਗੋਂ ਇੱਕ ਅਜਿਹੀ ਸਥਾਈ ਥਾਂ ਬਣਾਉਣ ਵਿੱਚ ਸਹਾਇਤਾ ਕਰੇਗਾ ਜਿੱਥੇ ਬੱਚੇ ਸਿੱਖਿਆ ਅਤੇ ਗੁਰਮਤਿ ਨਾਲ ਜੁੜ ਸਕਣ, ਪਰਿਵਾਰਾਂ ਨੂੰ ਸਹਾਇਤਾ ਮਿਲੇ ਅਤੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਸਕੇ।

Share it :
error: Content is protected !!