Auckland Airport ਦਾ ਘਰੇਲੂ ਟਰਮੀਨਲ ਕਰਵਾਇਆ ਗਿਆ ਖਾਲੀ, ਅਲਾਰਮ ਵੱਜਣ ਤੋਂ ਬਾਅਦ ਮਚੀ ਹਲਚਲ

ਆਕਲੈਂਡ (NZ Punabi News): ਆਕਲੈਂਡ ਏਅਰਪੋਰਟ ਦੇ ਡੋਮੈਸਟਿਕ ਟਰਮੀਨਲ ਨੂੰ ਅੱਜ ਸਵੇਰੇ ਉਸ ਸਮੇਂ ਖਾਲੀ ਕਰਵਾਇਆ ਗਿਆ ਜਦੋਂ ਇਮਾਰਤ ਦੇ ਅੰਦਰੋਂ ਸੜਨ ਵਰਗੀ ਬੂ ਆਉਣ ਤੋਂ ਬਾਅਦ ਅਲਾਰਮ ਵੱਜ ਗਿਆ।

ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਬੁਲਾਰੇ ਮੁਤਾਬਕ ਸਵੇਰੇ ਲਗਭਗ 6:15 ਵਜੇ ਇਮਾਰਤ ਦੇ ਅੰਦਰੋਂ ਬਿਜਲੀ ਸੜਨ ਵਰਗੀ ਬੂ ਆਉਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਅਲਾਰਮ ਐਕਟੀਵੇਟ ਹੋ ਗਿਆ।

ਘਟਨਾ ਤੋਂ ਬਾਅਦ ਟਰਮੀਨਲ ਵਿੱਚ ਮੌਜੂਦ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਫਾਇਰਫਾਈਟਰਜ਼ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਫਾਇਰਫਾਈਟਰਜ਼ ਨੇ ਜਾਂਚ ਦੌਰਾਨ ਸੜਨ ਵਾਲੀ ਬੂ ਦਾ ਸਰੋਤ ਇੱਕ ਬੈਟਰੀ ਬੈਂਕ ਨੂੰ ਦੱਸਿਆ।

ਘਟਨਾ ਕਾਰਨ ਸਵੇਰ ਦੇ ਰੁਝੇਵੇਂ ਵਾਲੇ ਸਮੇਂ ਦੌਰਾਨ ਏਅਰਪੋਰਟ ‘ਤੇ ਯਾਤਰੀਆਂ ਨੂੰ ਕੁਝ ਸਮੇਂ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Share it :
error: Content is protected !!