
ਸਿੱਖਿਆ ਮੰਤਰਾਲੇ ਦੀ ਰਿਪੋਰਟ ਅਨੁਸਾਰ, ਮਾਓਰੀ ਸ਼ਬਦਾਂ ਨਾਲ ਅੰਗਰੇਜ਼ੀ ਸਿੱਖ ਰਹੇ ਬੱਚਿਆਂ ਵਿੱਚ ਉਲਝਣ ਪੈਣ ਦੀ ਚਿੰਤਾ ਜ਼ਾਹਰ ਕੀਤੀ ਗਈ ਸੀ, ਹਾਲਾਂਕਿ ਇਸ ਸੰਬੰਧੀ ਸਬੂਤ ਮਿਲੇ-ਜੁਲੇ ਸਨ। ਇਹ ਫ਼ੈਸਲਾ ਸੀਰੀਜ਼ ਦੀਆਂ ਆਖ਼ਰੀ 12 ਕਿਤਾਬਾਂ ‘ਤੇ ਲਾਗੂ ਹੋਵੇਗਾ, ਜਦਕਿ ਪਹਿਲਾਂ ਹੀ ਪ੍ਰਕਾਸ਼ਿਤ 27 ਕਿਤਾਬਾਂ, ਜਿਨ੍ਹਾਂ ਵਿੱਚ ਮਾਓਰੀ ਸ਼ਬਦ ਹਨ, ਮੁੜ ਛਾਪੀਆਂ ਜਾਣਗੀਆਂ।
ਸਟੈਨਫੋਰਡ ਨੇ ਕਿਹਾ ਕਿ ਇਹ ਕਿਤਾਬਾਂ ਬੱਚਿਆਂ ਨੂੰ ਪੜ੍ਹਨਾ ਸਿਖਾਉਣ ਲਈ ਬਹੁਤ ਸ਼ੁਰੂਆਤੀ ਪੱਧਰ ਦੀਆਂ ਹਨ ਅਤੇ ਇਸ ਵਿੱਚ ਪਹਿਲਾਂ ਹੀ ਅੰਗਰੇਜ਼ੀ ਦੇ ਕੁਝ ਸ਼ਬਦ ਹਨ, ਜਿਨ੍ਹਾਂ ਨੂੰ ਬੱਚਿਆਂ ਨੂੰ ਯਾਦ ਕਰਨਾ ਪੈਂਦਾ ਹੈ। ਮੰਤਰੀ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਅੰਗਰੇਜ਼ੀ ਸਿਲੇਬਸ ਵਿੱਚ ਇੱਕ ਸਿਖਲਾਈ ਸੀਕਵੈਂਸ ਤਿਆਰ ਕੀਤਾ ਜਾਵੇ, ਤਾਂ ਜੋ ਬੱਚਿਆਂ ਨੂੰ ਸਕੂਲ ਦੇ ਦੂਜੇ ਸਾਲ ਤੋਂ ਮਾਓਰੀ ਸ਼ਬਦ ਪੜ੍ਹਨ ਅਤੇ ਉਚਾਰਨ ਲਈ ਤਿਆਰ ਕੀਤਾ ਜਾ ਸਕੇ।



