ਨਿਊਜੀਲੈਂਡ ਸਰਕਾਰ ਨੇ ਓਪਨ ਕਲਾਸਰੂਮ ਵਾਲੇ ਕਲਾਸਰੂਮ ਡਿਜ਼ਾਇਨ ਖਤਮ ਕਰਨ ਦਾ ਲਿਆ ਫੈਸਲਾ

NZ Classroomਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਸਰਕਾਰ ਨੇ ਸਕੂਲਾਂ ਵਿੱਚ ਓਪਨ ਕਲਾਸਰੂਮ ਵਾਲੇ ਕਲਾਸਰੂਮ ਡਿਜ਼ਾਇਨ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸਿੱਖਿਆ ਮੰਤਰੀ ਐਰੀਕਾ ਸਟੈਂਫੋਰਡ ਨੇ ਕਿਹਾ ਕਿ ਇਹ ਢਾਂਚਾ ਵਿਦਿਆਰਥੀਆਂ ਦੀ ਪੜ੍ਹਾਈ ਲਈ ਉਚਿਤ ਨਹੀਂ ਸੀ, ਕਿਉਂਕਿ ਇਸ ਵਿੱਚ ਸ਼ੋਰ, ਧਿਆਨ ਭਟਕਾਅ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕਾਫੀ ਚੁਣੌਤੀਆਂ ਰਹਿੰਦੀਆਂ ਹਨ। ਖਾਸ ਕਰਕੇ ਆਟੀਜ਼ਮ, ADHD, ਸੁਣਨ ਦੀ ਸਮੱਸਿਆ ਜਾਂ ਅੰਗਰੇਜ਼ੀ ਦੂਜੀ ਭਾਸ਼ਾ ਵਜੋਂ ਸਿੱਖਣ ਵਾਲੇ ਵਿਦਿਆਰਥੀਆਂ ਲਈ ਇਹ ਖੁੱਲ੍ਹਾ ਮਾਹੌਲ ਬਿਲਕੁਲ ਵੀ ਸਹੀ ਨਹੀਂ ਸੀ।

ਹੁਣ ਨਿਊਜੀਲੈਂਡ ਵਿੱਚ ਨਵੇਂ ਬਣਨ ਵਾਲੇ ਸਕੂਲਾਂ ਵਿੱਚ “ਫਲੈਕਸਿਬਲ ਲਰਨਿੰਗ ਸਪੇਸ” ਬਣਾਏ ਜਾਣਗੇ, ਜਿੱਥੇ ਕਮਰੇਆਂ ਵਿਚ ਲਚਕਦਾਰ ਕੰਧਾਂ ਜਾਂ ਸਲਾਈਡਿੰਗ ਡੋਰ ਹੋਣਗੇ, ਜੋ ਲੋੜ ਅਨੁਸਾਰ ਖੁੱਲ੍ਹੇ ਜਾਂ ਬੰਦ ਕੀਤੇ ਜਾ ਸਕਣ। ਐਰੀਕਾ ਸਟੈਂਫੋਰਡ ਨੇ ਇਹ ਵੀ ਮੰਨਿਆ ਕਿ ਖੁੱਲ੍ਹੇ-ਪਲਾਨ ਕਲਾਸਰੂਮਾਂ ਦੇ ਨਤੀਜੇ ਉਮੀਦਾਂ ਤੋਂ ਘੱਟ ਰਹੇ ਹਨ ਅਤੇ ਅਜਿਹੇ ਡਿਜ਼ਾਇਨ ਹੇਠ ਪਾਠਕ੍ਰਮ ਨਤੀਜੇ ਪ੍ਰਭਾਵਿਤ ਹੋਏ ਹਨ।

ਇਹ ਫੈਸਲਾ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਅਤੇ ਹੁਣ ਨਿਊਜੀਲੈਂਡ ਦੀ ਸਿੱਖਿਆ ਪ੍ਰਣਾਲੀ ਇੱਕ ਅਜਿਹੀ ਦਿਸ਼ਾ ਵੱਲ ਵਧ ਰਹੀ ਹੈ, ਜਿੱਥੇ ਸਿੱਖਣ ਲਈ ਸ਼ਾਂਤ, ਧਿਆਨ-ਕੇਂਦਰਿਤ ਅਤੇ ਲਚਕੀਲਾ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।

Share it :
error: Content is protected !!