
Morning Report ‘ਚ ਗੱਲਬਾਤ ਦੌਰਾਨ ਪੁੱਛੇ ਜਾਣ ‘ਤੇ ਕਿ ਕੀ ਸਰਕਾਰ ਇਹ ਛੁੱਟੀਆਂ 10 ਤੋਂ ਘਟਾ ਕੇ 5 ਦਿਨ ਕਰ ਸਕਦੀ ਹੈ, ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੁਝ ਐਸਾ ਹੈ ਜੋ [ਵਰਕਪਲੇਸ ਰਿਲੇਸ਼ਨਜ਼ ਮੰਤਰੀ] ਬਰੁੱਕ ਵੈਨ ਵੈਲਡਨ ਦੇ ਵਿਚਾਰ ਅਧੀਨ ਹੈ। ਇਹ ਹਾਲੇ ਵੀ ਥੋੜਾ ਜਿਹਾ ਜਲਦੀ ਹੋਵੇਗਾ ਇਹ ਕਹਿਣਾ ਕਿ ਕੀ ਹੋਵੇਗਾ।”
Full-Time, Part-Time ਜਾਂ casual ਕਰਮਚਾਰੀ, ਜੇਕਰ ਉਹ 6 ਮਹੀਨੇ ਲਗਾਤਾਰ ਕੰਮ ਕਰ ਚੁੱਕੇ ਹਨ ਅਤੇ ਹਫਤੇ ਦੇ ਔਸਤ 10 ਘੰਟੇ ਕੰਮ ਕੀਤਾ ਹੋਵੇ, ਤਾਂ ਉਹਨਾਂ ਨੂੰ 10 ਦਿਨ ਦੀ ਬੀਮਾਰੀ ਛੁੱਟੀ ਮਿਲਦੀ ਹੈ ਤੇ 20 ਦਿਨ ਤੱਕ ਇਹ ਛੁੱਟੀਆਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ। 2021 ਵਿੱਚ ਲੇਬਰ ਸਰਕਾਰ ਨੇ Covid-19 ਦੌਰਾਨ ਇਹ ਛੁੱਟੀਆਂ 5 ਤੋਂ ਵਧਾ ਕੇ 10 ਦਿਨ ਕਰ ਦਿੱਤੀਆਂ ਸਨ ਅਤੇ ਨੈਸ਼ਨਲ ਪਾਰਟੀ ਨੇ ਉਸ ਸਮੇਂ ਇਸ ਵਾਧੇ ਦਾ ਵਿਰੋਧ ਕੀਤਾ ਸੀ। 2022 ਵਿੱਚ ਹਰ ਕਰਮਚਾਰੀ ਦੀ ਔਸਤ ਗੈਰਹਾਜ਼ਰੀ 5.5 ਦਿਨ ਸੀ — ਜੋ ਕਿ ਪਿਛਲੇ ਦਸ ਸਾਲਾਂ ਦੀ ਸਭ ਤੋਂ ਉੱਚੀ ਦਰ ਸੀ।



