ਆਨਲਾਈਨ ਗੇਮਿੰਗ ਪਲੇਟਫਾਰਮ ਰੋਬਲੋਕਸ ਤੋਂ ਬੱਚਿਆਂ ਨੂੰ ਬਚਾਕੇ

Roblox
Mum’s credit card shock after son unwittingly spends $6700 on popular online game Roblox

ਅਨਜਾਣੇ ਵਿੱਚ ਬੱਚੇ ਨੇ ਮਾਂ ਦੇ ਕ੍ਰੈਡਿਟ ਕਾਰਡ ਤੋਂ ਖਰਚੇ $6700

ਆਕਲ਼ੈਂਡ (ਹਰਪ੍ਰੀਤ ਸਿੰਘ) – ਰਾਧਾ ਐਥਰੀਜ਼ ਜਦੋਂ ਗ੍ਰੋਸਰੀ ਖ੍ਰੀਦਣ ਗਈ ਤਾਂ ਬਿੱਲ ਦੇ ਭੁਗਤਾਨ ਮੌਕੇ ਉਸਦਾ ਕ੍ਰੈਡਿਟ ਕਾਰਡ ਰਿਜੈਕਟ ਹੋ ਗਿਆ, ਕਾਰਨ ਸੀ ਉਸ ‘ਤੇ ਲੋੜ ਤੋਂ ਵੱਧ ਹੋਇਆ ਖਰਚਾ। ਰਾਧਾ ਨੇ ਸੋਚਿਆ ਕਿ ਸ਼ਾਇਦ ਉਸਦੇ ਕਾਰਡ ‘ਤੇ ਸਕੈਮ ਹੋਇਆ ਹੈ। ਪਰ ਅਸਲੀਅਤ ਜਾਣਕੇ ਉਸਦੇ ਹੋਸ਼ ਉਡ ਗਏ। ਕਈ ਮਹੀਨਿਆਂ ਦੇ ਅੰਤਰਾਲ ਵਿਚਾਲੇ ਉਸਦੇ ਕਾਰਡ ਤੋਂ $6700 ਦੀ ਰਾਸ਼ੀ ਖਰਚੀ ਗਈ ਸੀ, ਹਰ ਟ੍ਰਾਂਜੇਕਸ਼ਨ $6 ਤੋਂ $430 ਵਿਚਾਲੇ ਸੀ। ਛਾਣਬੀਣ ਕਰਨ ‘ਤੇ ਪਤਾ ਲੱਗਾ ਕਿ ਇਹ ਚਾਰਜ ਆਨਲਾਈਨ ਗੇਮਿੰਗ ਪਲੇਟਫਾਰਮ ਰੋਬਲੋਕਸ ਵਲੋਂ ਲਾਏ ਗਏ ਸਨ, ਜੋ ਕਿ ਲੱਖਾਂ ਬੱਚੇ ਰੋਜਾਨਾ ਵਰਤਦੇ ਹਨ। ਪਰ ਉਸਦਾ 11 ਸਾਲਾ ਪੁੱਤ ਬਹੁਤ ਸਿਆਣਾ ਸੀ, ਰਾਧਾ ਨੂੰ ਪਤਾ ਲੱਗਾ ਕਿ ਬੱਚੇ ਨੇ ਕੋਈ ਵੀ ਖ੍ਰੀਦ ਜਾਣਬੁੱਝਕੇ ਨਹੀਂ ਕੀਤੀ ਤੇ ਨਾ ਹੀ ਕੋਈ ਇਨਐਪ ਪ੍ਰਚੇਜ ਮੁਮਕਿਨ ਸੀ। ਪਰ ਅਸਲ ਵਿੱਚ ਸਾਹਮਣੇ ਆਇਆ ਕਿ ਗੇਮ ਖੇਡੇ ਜਾਣ ਦੌਰਾਨ ਜੋ ਪੁਆਇੰਟ ਉਸਦਾ ਬੇਟਾ ਕਮਾ ਰਿਹਾ ਸੀ, ਉਸ ਤੋਂ ਇਹ ਟ੍ਰਾਂਜੇਕਸ਼ਨਾਂ ਹੋ ਰਹੀਆਂ ਸਨ, ਜਿਸ ਬਾਰੇ ਬੱਚੇ ਨੂੰ ਬਿਲਕੁਲ ਵੀ ਪਤਾ ਨਹੀਂ ਸੀ। ਹੁਣ ਐਪਲ ਨਾਲ ਲੰਬੀ ਗੱਲਬਾਤ ਤੋਂ ਬਾਅਦ ਸਿਰਫ $3660 ਹੀ ਵਾਪਿਸ ਹੋ ਸਕੇ ਹਨ। ਪਰ ਰਾਧਾ ਇਸ ਸਭ ਨੂੰ ਲੈਕੇ ਮਾਪਿਆਂ ਨੂੰ ਸੁਚੇਤ ਕਰਨਾ ਚਾਹੁੰਦੀ ਹੈ ਕਿ ਅਜਿਹੇ ਗੇਮਿੰਗ ਪਲੇਟਫਾਰਮ ਵਰਤਣ ਮੌਕੇ ਬੱਚਿਆਂ ਦਾ ਪੂਰਾ ਖਿਆਲ ਰੱਖਿਆ ਜਾਏ, ਕਿਉਂਕਿ ਬੱਚਿਆਂ ਲਈ ਇਹ ਹੋਰ ਵੀ ਕਈ ਤਰੀਕੇ ਗਲਤ ਸਾਬਿਤ ਹੋ ਸਕਦਾ ਹੈ।

Share it :
error: Content is protected !!