
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ ) ਆਸਟ੍ਰੇਲੀਆ ਵਿੱਚ ਪੇਰੈਂਟ ਵੀਜ਼ਾ ਪ੍ਰੋਸੈਸਿੰਗ ਚ ਹੋ ਰਹੀਆਂ ਲੰਬੀਆਂ ਦੇਰੀਆਂ ਕਾਰਨ ਪਿਛਲੇ ਤਿੰਨ ਸਾਲਾਂ ਵਿੱਚ ਲੱਗਭਗ 2,300 ਤੋਂ ਵੱਧ ਉਮੀਦਵਾਰਾਂ ਦੀ ਮੌਤ ਹੋ ਚੁੱਕੀ ਹੈ। ਹੋਮ ਅਫੇਅਰਜ਼ ਵਿਭਾਗ ਨੇ ਦੱਸਿਆ ਕਿ 2,297 ਪੇਰੈਂਟ ਵੀਜ਼ਾ applicant ਅਤੇ 87 ਪਰਿਵਾਰਕ ਮੈਂਬਰ ਦੀ ਸ਼੍ਰੈਣੀ , ਜਿਵੇਂ ਕਿ aged dependent relatives or carers ਜਾਂ ਕੇਅਰਰ, ਵੀਜ਼ਾ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਮਰ ਗਏ।
ਕਨਟ੍ਰਿਬਿਊਟਰੀ ਪੇਰੈਂਟ ਵੀਜ਼ਾ ਲਈ ਪ੍ਰੋਸੈਸਿੰਗ ਸਮਾਂ ਹੁਣ 14 ਸਾਲ ਹੈ, ਜਿਸਦੀ ਫੀਸ AUD 48,495 ਹੈ। ਜਨਰਲ ਏਜਡ ਪੇਰੈਂਟ ਵੀਜ਼ਾ, ਜੋ AUD 5,125 ‘ਤੇ ਮਿਲਦਾ ਹੈ, ਲਈ ਪ੍ਰੋਸੈਸਿੰਗ ਸਮਾਂ 31 ਸਾਲ ਤੱਕ ਹੋ ਚੁੱਕਾ ਹੈ। ਇੱਕ ਰਿਵਿਊ ਬਾਅਦ ਇਸ ਹਾਲਤ ਨੂੰ “ਨਿਰਦਈ ਅਤੇ ਗੈਰਜਰੂਰੀ” ਕਰਾਰ ਦਿੱਤਾ ਹੈ। ਰਿਪੋਰਟ ਮੁਤਾਬਕ, ਇਹ ਵੀਜ਼ਾ ਜਿਸ ਨੂੰ ਸਰਕਾਰ ਵਲੋਂ ਹੱਦ ਤੋਂ ਵੱਧ ਸਮਾਂ ਲਿਆ ਜੀ ਰਿਹਾ ਹੈ ਮਨੁਖਤਾ ਦੇ ਵਿਰੁੱਧ ਹੈ ।
ਇੱਕ ਰਿਪੋਰਟ ਨੇ ਗ੍ਰੀਨ-ਕਾਰਡ ਸਟਾਈਲ ਲਾਟਰੀ ਸਿਸਟਮ ਜਾਂ ਸਥਾਈ ਪੇਰੈਂਟ ਰਿਹਾਇਸ਼ ਨੂੰ ਮੁਕੰਮਲ ਤੌਰ ‘ਤੇ ਹਟਾਉਣ ਅਤੇ ਮਾਈਗ੍ਰੇਸ਼ਨ ਸਿਸਟਮ ਵਿੱਚ ਸੁਧਾਰ ਕਰਨ ਦੀ ਸਿਫਾਰਿਸ਼ ਕੀਤੀ ਹੈ।
ਆਸਟ੍ਰੇਲੀਆਈ ਸਰਕਾਰ ਨੇ ਸਾਲਾਨਾ ਪੇਰੈਂਟ ਵੀਜ਼ਾ ਦੀ ਗਿਣਤੀ 4,500 ਤੋਂ ਵਧਾ ਕੇ 8,500 ਕਰ ਦਿੱਤੀ ਹੈ, ਪਰ ਅਰਜੀਆਂ ਦੀ ਗਿਣਤੀ 2023 ਦੇ ਮੱਧ ਵਿੱਚ 140,000 ਤੋਂ ਵਧ ਕੇ ਹੁਣ 150,000 ਤੋਂ ਉਪਰ ਪਹੁੰਚ ਗਈ ਹੈ। ਮਾਈਗ੍ਰੇਸ਼ਨ ਮਾਹਰ ਅਤੇ ਸਾਬਕਾ ਡਿਪਟੀ ਸੈਕਟਰੀ ਇਮੀਗ੍ਰੇਸ਼ਨ ਵਿਭਾਗ ਅਬੁਲ ਰਿਜ਼ਵੀ ਨੇ ਚੇਤਾਵਨੀ ਦਿੱਤੀ ਕਿ ਪੀਟਰ ਡੱਟਨ ਵੱਲੋਂ ਸਥਾਈ ਮਾਈਗ੍ਰੇਸ਼ਨ ‘ਤੇ ਕਟੌਤੀ ਕੀਤੇ ਜਾਣ ਨਾਲ ਇਹ ਸਮੱਸਿਆ ਹੋਰ ਵੱਧ ਗੰਭੀਰ ਹੋ ਸਕਦੀ ਹੈ।
ਰਿਜ਼ਵੀ ਨੇ Temporary ਪੇਰੈਂਟ ਵੀਜ਼ਾ ਦੀ ਸਿਫਾਰਸ਼ ਕੀਤੀ, ਜੋ ਸ਼ੁਰੂਆਤੀ ਤੌਰ ‘ਤੇ ਤਿੰਨ ਤੋਂ ਪੰਜ ਸਾਲਾਂ ਤੱਕ ਰਹਿਣ ਦੀ ਆਗਿਆ ਦਿੰਦਾ ਹੈ। ਉਸਨੇ ਕਿਹਾ ਕਿ ਸਥਾਈ ਵੀਜ਼ਾ ਪ੍ਰਾਪਤ ਕਰਨ ਦੀ ਮੁਸ਼ਕਲਾਂ ਦੇ ਮੱਦੇਨਜ਼ਰ ਇਹ ਵਿਕਲਪ ਹੋਰ ਲੋਕਾਂ ਲਈ ਚੰਗਾ ਬਦਲ ਬਣ ਸਕਦਾ ਹੈ।
ਉੱਥੇ ਹੀ ਦੂਜੇ ਪਾਸੇ ਵੀਜ਼ਾ process ‘ਚ ਹੋ ਰਹੀ ਦੇਰੀ ਕਾਰਨ ਪਰਿਵਾਰਾਂ ਵਿੱਚ ਮਾਨਸਿਕ ਤਣਾਅ ਵਧ ਰਿਹਾ ਹੈ। ਆਸਟ੍ਰੇਲੀਆ ਦੇ ਨਾਗਰਿਕ ਮਾਨੂ ਬੈਨਸ ਨੇ ਆਪਣੇ ਮਾਪਿਆਂ ਬਾਰੇ ਗੱਲ ਕਰਦੇ ਕਿਹਾ ਕਿ ਉਸਦੇ ਮਾਪੇ, ਜੋ 64 ਅਤੇ 60 ਸਾਲ ਦੇ ਹਨ, ਵਿਜ਼ਟਰ ਵੀਜ਼ਾ ‘ਤੇ ਆਸਟ੍ਰੇਲੀਆ ਵਿੱਚ ਹਨ। “ਉਹਨਾਂ ਦਾ ਤਿੰਨ ਸਾਲ ਦਾ ਵੀਜ਼ਾ ਹੈ ਪਰ ਵਧ ਤੋਂ ਵਧ ਰਹਿਣ ਦਾ ਸਮਾਂ ਸਿਰਫ਼ 12 ਮਹੀਨੇ ਹੈ,” ਉਸਨੇ ਦੱਸਿਆ। ਇਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਭਾਰਤ ਵਾਪਸ ਜਾਣਾ ਪੈਂਦਾ ਹੈ ਅਤੇ ਇਸ ਤੇ ਉਹਨਾਂ ਤੇ ਵਿੱਤੀ ਬੋਜ਼ਵੀ ਪੈਂਦਾ ਹੈ ਪਰ ਮੇਰੇ ਵਰਗੇ ਪਰਿਵਾਰ ਕੋਲ ਹੋਰ ਕੋਈ ਵਿਕਲਪ ਨਹੀਂ ਹੈ |
ਮਾਹਿਰ ਕਹਿੰਦੇ ਹਨ ਕਿ temporary ਪੇਰੈਂਟ ਵੀਜ਼ਾ, ਜੋ ਤਿੰਨ ਤੋਂ ਪੰਜ ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ, ਪਰ ਇਹ ਵਿਕਲਪ ਵੀ ਪਰਿਵਾਰਾਂ ਲਈ ਵਿੱਤੀ ਅਤੇ ਮਾਨਸਿਕ ਬੋਝ ਪੈਦਾ ਕਰਦੇ ਹਨ ਜਿਸ ਲਈ ਉਹਨਾਂ ਨੂੰ ਵੱਡੀ ਰਕਮ ਅਦਾ ਕਰਨੀ ਪੈਂਦੇ ਹੈ ।
ਰਿਵਿਊ ਵਿੱਚ ਸਿਫਾਰਸ਼ ਕੀਤੀ ਗਈ ਕਿ ਸਿਸਟਮ ਵਿੱਚ ਤੁਰੰਤ ਸੁਧਾਰ ਲਿਆਉਣਾ ਜ਼ਰੂਰੀ ਹੈ, ਤਾਂ ਜੋ ਇਹ ਸਮੱਸਿਆ ਘੱਟ ਹੋ ਸਕੇ ਅਤੇ ਪਰਿਵਾਰਾਂ ਨੂੰ ਆਪਣੇ ਮਾਪਿਆਂ ਨਾਲ ਜੋੜਿਆ ਜਾ ਸਕੇ। ਮੌਜੂਦਾ ਨੀਤੀਆਂ ਨਾਲ ਉਪਜ ਰਹੀ ਅਸਮਰੱਥਾ ਅਤੇ ਦੁੱਖ ਨੂੰ ਦੇਖਦਿਆਂ, ਤੇਜ਼ ਅਤੇ ਸੁਚਾਰੂ ਪ੍ਰਕਿਰਿਆ ਲਈ ਮੰਗ ਵਧਦੀ ਜਾ ਰਹੀ ਹੈ।



