ਪਰਨੀਤ ਖੈਰਾ ਬਣੀ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ 2025, ਗੋਰਿਆਂ ਦੀ ਸਟੇਜ ‘ਤੇ ਪੰਜਾਬੀ ਵਿਰਸੇ ਦੀ ਕੀਤੀ ਗੱਲ

Melbourneਮੈਲਬਰਨ (ਹਰਪ੍ਰੀਤ ਸਿੰਘ) – ਸਿਡਨੀ ਦੀ ਪੰਜਾਬੀ ਮੂਲ ਦੀ ਪਰਨੀਤ ਖੈਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ 2025 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਪਰਨੀਤ ਨੇ ਆਪਣੀ ਸੱਭਿਆਚਾਰਕ ਪਛਾਣ, ਮਕਸਦ ਅਤੇ ਸੰਘਰਸ਼ ਨੂੰ ਮੰਚ ‘ਤੇ ਬੜੇ ਮਾਣ ਨਾਲ ਪੇਸ਼ ਕਰਦਿਆਂ ਇਹ ਤਾਜ ਆਪਣੇ ਨਾਂ ਕੀਤਾ।

ਇਹ ਮੁਕਾਬਲਾ ਕਈ ਪੜਾਵਾਂ ‘ਚ ਵੰਡਿਆ ਗਿਆ ਸੀ, ਜਿਵੇਂ ਕਿ ਇੰਟਰਵਿਊ ਰਾਊਂਡ, ਫਨ ਫੈਸ਼ਨ, ਈਵਨਿੰਗ ਗਾਊਨ ਅਤੇ ਫਿਟਨੈੱਸ ਸੈਸ਼ਨ। ਹਰ ਰਾਊਂਡ ‘ਚ ਪਰਨੀਤ ਨੇ ਆਪਣੇ ਆਤਮ-ਵਿਸ਼ਵਾਸ ਅਤੇ ਜੋਸ਼ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪਰਨੀਤ ਨੇ ਆਪਣੀ ਉਪਲਬਧੀ ‘ਤੇ ਬੋਲਦਿਆਂ ਦੱਸਿਆ ਕਿ, “ਕਮਫਰਟ ਜੋਨ ਤੋਂ ਬਾਹਰ ਨਿਕਲ ਕੇ ਆਪਣੀ ਰੂਹਾਨੀਅਤ ਅਤੇ ਬੈਕਗ੍ਰਾਊਂਡ ਨੂੰ ਗੱਲ ਲਾ ਕੇ ਇਹ ਸਫ਼ਲਤਾ ਹਾਸਲ ਕਰਨੀ ਇੱਕ ਵੱਡੀ ਪ੍ਰਾਪਤੀ ਸੀ। ਇੱਕ ਸੱਭਿਆਚਾਰਕ ਵੱਖਰੇਪਣ ਵਾਲੀ ਔਰਤ ਵਜੋਂ ਕੌਮੀ ਖਿਤਾਬ ਜਿੱਤਣਾ ਆਸਾਨ ਨਹੀਂ, ਪਰ ਜਦੋਂ ਤੁਸੀਂ ਖੁਦ ਤੇ ਯਕੀਨ ਰੱਖਦੇ ਹੋ ਤਾਂ ਕੁਝ ਵੀ ਸੰਭਵ ਹੈ।”

Share it :
error: Content is protected !!