ਅਹਿਮਦਾਬਾਦ ਤੋਂ ਲੰਡਨ ਲਈ ਉੱਡਿਆ ਹਵਾਈ ਜਹਾਜ ਹੋਇਆ ਕਰੈਸ਼, 242 ਯਾਤਰੀ ਸਵਾਰ ਸਨ ਜਹਾਜ ਵਿੱਚ

Plane Crashਆਕਲੈਂਡ (ਹਰਪ੍ਰੀਤ ਸਿੰਘ) – ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ Air India ਦੀ ਉਡਾਣ AI171 ਟੇਕ-ਆਫ਼ ਤੋਂ ਕੁਝ ਸਮੇਂ ਬਾਅਦ ਅਹਿਮਦਾਬਾਦ ਹਵਾਈ ਅੱਡੇ ਦੇ ਨੇੜਲੇ ਇਲਾਕੇ ਵਿੱਚ ਕਰੈਸ਼ ਹੋ ਗਈ ਹੈ। ਜਹਾਜ਼ ਵਿੱਚ ਕੁੱਲ 242 ਯਾਤਰੀ ਅਤੇ ਕਰੂ ਮੈਂਬਰ ਸਵਾਰ ਸਨ। ਹਾਲਾਂਕਿ ਹਾਲੇ ਤੱਕ ਮੌਤਾਂ ਜਾਂ ਘਾਇਲਾਂ ਦੀ ਪੁਸ਼ਟੀ ਨਹੀਂ ਹੋਈ, ਪਰ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਦੀ ਸੰਭਾਵਨਾ ਹੈ।

ਐਮਰਜੈਂਸੀ ਸਰਵਿਸਜ਼ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਇਹ ਵੀ ਸੰਭਾਵਨਾ ਹੈ ਕਿ ਕਿਉਂਕਿ ਜਹਾਜ ਰਿਹਾਇਸ਼ੀ ਇਲਾਕੇ ਨਜਦੀਕ ਡਿੱਗਿਆ ਹੈ ਤੇ ਇਸੇ ਕਾਰਨ ਮੌਤਾਂ ਜਾਂ ਹੋਰ ਨੁਕਸਾਨ ਵੱਧ ਸਕਦਾ ਹੈ।

*Air India ਦਾ ਬਿਆਨ:*

“ਫਲਾਈਟ AI171, ਜੋ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੀ ਸੀ, ਅੱਜ 12 ਜੂਨ ਨੂੰ ਇੱਕ ਹਾਦਸੇ ਦਾ ਸ਼ਿਕਾਰ ਹੋਈ। ਸਾਨੂੰ ਹਾਲੇ ਪੂਰੀ ਜਾਣਕਾਰੀ ਨਹੀਂ ਮਿਲੀ, ਜਿਵੇਂ ਹੀ ਕੋਈ ਅਪਡੇਟ ਮਿਲੇਗੀ, ਅਸੀਂ airindia.com ਅਤੇ ਸਾਡੇ X (ਟਵਿੱਟਰ) ਹੈਂਡਲ ‘ਤੇ ਜਾਰੀ ਕਰਾਂਗੇ।”

Share it :
error: Content is protected !!