ਨਿਊਜੀਲੈਂਡ ਪੁਲਿਸ ਨੇ ਨਸ਼ਾ ਤਸਕਰਾਂ ਦੀ $60 ਮਿਲੀਅਨ ਦੀ ਪ੍ਰਾਪਰਟੀ ਕੀਤੀ ਜਬਤ

ਆਕਲੈਂਡ (ਹਰਪ੍ਰੀਤ ਸਿੰਘ) – ਨਸ਼ਾ ਤਸਕਰਾਂ ਤੇ ਹੋਰ ਗੰਭੀਰ ਦਰਜੇ ਦੀਆਂ ਕਰੀਮੀਨਲ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਨਾਲ ਸਬੰਧਤ ਕਰੀਬ $60 ਮਿਲੀਅਨ ਦੀ ਪ੍ਰਾਪਰਟੀ/ ਕੇਸ਼ ਨਿਊਜੀਲੈਂਡ ਪੁਲਿਸ ਵਲੋਂ ਸਾਲ 2024 ਵਿੱਚ ਜਬਤ ਕੀਤਾ ਗਿਆ ਹੈ। ਇਸ ਸਭ ਕ੍ਰੀਮੀਨਲ ਪ੍ਰੋਸੀਡੀਂਗ ਰਿਕਵਰੀ ਐਕਟ ਤਹਿਤ ਜਬਤ ਕੀਤਾ ਗਿਆ ਹੈ ਤਾਂ ਜੋ ਨਸ਼ਾ ਤਸਕਰੀ ਕਰਕੇ ਜਾਂ ਗਲਤ ਢੰਗ ਨਾਲ ਕਮਾਏ ਪੈਸੇ ਦੀ ਪ੍ਰਾਪਰਟੀ ਨੂੰ ਸੀਜ਼ ਕਰਕੇ ਤਸਕਰਾਂ ਤੇ ਕਰੀਮੀਨਲਾਂ ਨੂੰ ਹੋਰ ਡੁੰਘੀ ਸੱਟ ਮਾਰੀ ਜਾਏ। 2009 ਤੋਂ ਜਦੋਂ ਦਾ ਇਹ ਕਾਨੂੰਨ ਅਮਲ ਵਿੱਚ ਆਇਆ ਹੈ, ਪੁਲਿਸ ਨੇ ਵੱਡੇ ਪੱਧਰ ‘ਤੇ ਅਜਿਹੇ ਲੋਕਾਂ ਦੀਆਂ ਪ੍ਰਾਪਰਟੀਆਂ ਸੀਜ ਕੀਤੀਆਂ ਹਨ।

Share it :
error: Content is protected !!