ਭਾਰਤ ਤੋਂ ਨਿਊਜੀਲੈਂਡ ਲਈ ਪੋਲ਼ੀਟੀਕਲ ਅਸਾਈਲਮ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ

New Zealandਆਕਲੈਂਡ (ਹਰਪ੍ਰੀਤ ਸਿੰਘ) – ਨਿਊਜ਼ੀਲੈਂਡ ਸਰਕਾਰ ਨੇ ਭਾਰਤ ਤੋਂ ਆ ਰਹੀਆਂ ਪੋਲੀਟੀਕਲ ਅਸਾਈਲਮ ਦੀਆਂ ਅਰਜ਼ੀਆਂ ਵਿੱਚ ਹੋ ਰਹੇ ਰਿਕਾਰਡ ਵਾਧੇ ਨੂੰ ਲੈ ਕੇ ਸਖ਼ਤ ਰਵੱਈਆ ਅਪਣਾਇਆ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਨਿਊਜ਼ੀਲੈਂਡ ਵਿੱਚ ਆਉਣ ਲਈ ਸਹੀ ਅਤੇ ਕਾਨੂੰਨੀ ਰਸਤੇ ਨੂੰ ਹੀ ਚੁਣਨ।

2022 ਵਿੱਚ ਭਾਰਤ ਤੋਂ ਕੇਵਲ 69 ਪੋਲੀਟੀਕਲ ਅਸਾਈਲਮ ਦੀਆਂ ਅਰਜੀਆਂ ਮਿਲੀਆਂ ਸਨ, ਪਰ 2024 ਵਿੱਚ ਇਹ ਗਿਣਤੀ ਵੱਧਕੇ 1,079 ਹੋ ਗਈ। ਇਹ ਨੰਬਰ ਨਿਊਜ਼ੀਲੈਂਡ ਵਿੱਚ ਹੋ ਰਹੀ ਕੁੱਲ 2,396 ਪੋਲੀਟੀਕਲ ਅਸਾਈਲਮ ਦੀਆਂ ਅਰਜੀਆਂ ਦਾ ਮਹੱਤਵਪੂਰਨ ਹਿੱਸਾ ਬਣ ਗਏ ਹਨ। ਇਹ ਵਾਧਾ ਮੁੱਖ ਤੌਰ ‘ਤੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੱਖਣੀ ਏਸ਼ੀਆਈ ਦੇਸ਼ਾਂ ਤੋਂ ਹੋ ਰਿਹਾ ਹੈ।

MBIE ਦੀ ਮੁਖੀ ਕੈਰੋਲਾਈਨ ਟ੍ਰੇਮੈਨ ਨੇ ਜੂਨ 17, 2025 ਨੂੰ ਇੱਕ ਕਮੇਟੀ ਮੀਟਿੰਗ ਦੌਰਾਨ ਕਿਹਾ ਹੈ ਕਿ ਹੁਣ ਏਅਰਪੋਰਟਾਂ ‘ਤੇ ਉਡਾਣ ਤੋਂ ਪਹਿਲਾਂ ਹੀ ਨਿਗਰਾਨੀ ਰਾਹੀਂ ਐਸੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਜੋ ਗਲਤ ਰਸਤੇ ਰਾਹੀਂ ਨਿਊਜ਼ੀਲੈਂਡ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਫਿਲ ਟਵਾਈਫਰਡ (ਲੇਬਰ ਪਾਰਟੀ) ਵੱਲੋਂ ਇਹ ਸਵਾਲ ਚੁੱਕਿਆ ਗਿਆ ਕਿ ਜਦ ਦੱਖਣੀ ਏਸ਼ੀਆ ਵਿੱਚ ਨਾ ਤਾਂ ਜੰਗ ਹੈ, ਨਾ ਹੀ ਨਸਲੀ ਕਤਲੇਆਮ ਜਾਂ ਅਸਥਿਰਤਾ, ਤਾਂ ਇੰਨਾ ਵੱਡਾ ਵਾਧਾ ਕਿਉਂ ਹੋ ਰਿਹਾ ਹੈ?

ਇਸ ‘ਤੇ ਕੋਸਟੇਲੋ ਨੇ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਇਨ੍ਹਾਂ ਦੇਸ਼ਾਂ ਨਾਲ ਮਿਲ ਕੇ ਲੋਕਾਂ ਨੂੰ ਸਹੀ ਇਮੀਗ੍ਰੇਸ਼ਨ ਪ੍ਰਕਿਰਿਆ ਬਾਰੇ ਜਾਣੂ ਕਰਵਾ ਰਹੀ ਹੈ ਅਤੇ ਉਹਨਾਂ ਦੀ ਵੀ ਪਰਖ ਕੀਤੀ ਜਾ ਰਹੀ ਹੈ ਜੋ ਆਰਥਿਕ ਰਿਫਿਊਜੀ ਹੋ ਸਕਦੇ ਹਨ।

Share it :
error: Content is protected !!