
ਆਕਲੈਂਡ (ਹਰਪ੍ਰੀਤ ਸਿੰਘ) – ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੀ ਲੇਬਰ ਹਾਇਰ ਫਰਮ ਪ੍ਰਲੰਿਕ ਲਿਮਟਿਡ ਨੇ ਆਪਣੇ ਆਪ ਨੂੰ ਦੀਵਾਲੀਆ ਐਲਾਨ ਦਿੱਤਾ ਹੈ ਤੇ ਇਸ ਦਾ ਸਿੱਧਾ ਤੇ ਬੁਰਾ ਅਸਰ ਉਨ੍ਹਾਂ 190 ਵਰਕ ਵੀਜਿਆਂ ‘ਤੇ ਨਿਊਜੀਲੈਂਡ ਰਹਿ ਰਹੇ ਪ੍ਰਵਾਸੀਆਂ ‘ਤੇ ਹੋਏਗਾ, ਜਿਨ੍ਹਾਂ ਨੂੰ ਕੰਪਨੀ ਨੇ ਬੁਲਾਇਆ ਸੀ। ਕੰਪਨੀ ਦੇ ਦੀਵਾਲੀਆ ਹੋਣ ਮਗਰੋਂ ਇਨ੍ਹਾਂ ਕਰਮਚਾਰੀਆਂ ਦਾ ਨੌਕਰੀ ਗੁਆਉਣਾ ਲਗਭਗ ਤੈਅ ਹੈ।
ਸਤੰਬਰ ਵਿੱਚ ਪ੍ਰੋਲੰਿਕ ‘ਤੇ ਕਈ ਪ੍ਰਵਾਸੀ ਕਰਮਚਾਰੀਆਂ ਨੇ ਹਜਾਰਾਂ ਡਾਲਰ ਲੈਕੇ ਉਨ੍ਹਾਂ ਨੂੰ ਵੀਜੇ ਜਾਰੀ ਕਰਵਾਉਣ ਦਾ ਦੋਸ਼ ਲਾਇਆ ਸੀ।



