ਆਸਟ੍ਰੇਲੀਆ ਭਰ ਵਿੱਚ ਮਹਿਲਾਵਾਂ ਖਿਲਾਫ ਵੱਧ ਰਹੀਆਂ ਹਿੰਸਕ ਘਟਨਾਵਾਂ ਨੂੰ ਲੈਕੇ ਹੋਈਆਂ ਰੈਲੀਆਂ ਤੇ ਰੋਸ ਮੁਜਾਹਰੇ

Domestic violenceਮੈਲਬਰਨ (ਹਰਪ੍ਰੀਤ ਸਿੰਘ) – ਦੇਸ਼ ਭਰ ਵਿੱਚ ਅੱਜ ਹਜ਼ਾਰਾਂ ਲੋਕਾਂ ਨੇ ਲੰਿਗ ਅਧਾਰਤ ਹਿੰਸਾ ਵਿਰੁੱਧ ਏਕਤਾ ਦਰਸਾਈ ਤੇ ਕਈ ਸ਼ਹਿਰਾਂ ਵਿੱਚ ਰੈਲੀਆਂ ਅਤੇ ਇਕੱਠ ਕੀਤੇ ਗਏ। ਐਡਲੇਡ ‘ਚ ਸੂਬਾ ਵਿਧਾਨ ਸਭਾ ਦੀਆਂ ਪੌੜੀਆਂ ‘ਤੇ ਸੈਂਕੜੇ ਲੋਕ ਇਕੱਠੇ ਹੋਏ। ਇੱਥੇ ਪੀੜਤਾਂ ਨੇ ਆਪਣੇ ਤਜਰਬੇ ਸਾਂਝੇ ਕਰਕੇ ਭਾਵਨਾਤਮਕ ਮਾਹੌਲ ਪੈਦਾ ਕਰ ਦਿੱਤਾ। ਸਿਡਨੀ ਅਤੇ ਬ੍ਰਿਸਬੇਨ ਵਿੱਚ ਹਜ਼ਾਰਾਂ ਲੋਕ ਰੋਸ ਮਾਰਚ ਲਈ ਨਿਕਲੇ। ਇਸ ਮੌਕੇ ਮਾਰਚ ਵਿੱਚ ਇਸ ਸਾਲ ਆਸਟਰੇਲੀਆ ਵਿੱਚ ਮਾਰੀ ਗਈਆਂ 25 ਮਹਿਲਾਵਾਂ ਨੂੰ ਵੀ ਯਾਦ ਕੀਤਾ ਗਿਆ। ਇਹ ਮਾਰਚ ਉਸ ਸਮੇਂ ਹੋ ਰਹੀਆਂ ਹਨ ਜਦੋਂ ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣਾ “Staying Home Leaving Violence” ਕਾਰਜਕ੍ਰਮ ਪੂਰੇ ਸੂਬੇ ਵਿੱਚ ਵਿਸਥਾਰਤ ਕੀਤਾ ਹੈ, ਜਿਸਦਾ ਮਕਸਦ ਪੀੜਤਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਸੁਰੱਖਿਆ ਦੇਣਾ ਹੈ।

Share it :
error: Content is protected !!