ਕ੍ਰਿਸ਼ਮਾਈ ਢੰਗ ਨਾਲ ਪੈਰਾਂ ਵਿੱਚ ਪਾਈ ਰਬੜ ਦੀ ਜੁੱਤੀ ਕਾਰਨ ਵਿਅਕਤੀ ਬਚਿਆ ਅਸਮਾਨੀ ਬਿਜਲੀ ਤੋਂ

Rubber jandals may have saved Taupō man from serious lightning injury
Rubber jandals may have saved Taupō man from serious lightning injury

ਆਕਲੈਂਡ (ਹਰਪ੍ਰੀਤ ਸਿੰਘ) – ਟੌਪੋ ਦੇ ਰਹਿਣ ਵਾਲੇ ਬਰੂਸ ਵਿਲਸਨ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦੇ ਹਨ ਕਿ ਬੀਤੇ ਦਿਨੀਂ ਖਰਾਬ ਮੌਸਮ ਦੌਰਾਨ ਉਹ ਕਿਸ ਤਰ੍ਹਾਂ ਅਸਮਾਨੀ ਬਿਜਲੀ ਤੋਂ ਬੱਚ ਗਏ। ਦਰਅਸਲ ਉਹ ਆਪਣੇ ਘਰ ਦੇ ਪਿਛਲੇ ਪਾਸੇ ਸਨ, ਜਦੋਂ ਤੂਫਾਨੀ ਮੌਸਮ ਸ਼ੁਰੂ ਹੋਇਆ, ਉਹ ਘਰ ਦੇ ਪਿੱਛੇ ਪਏ ਸਮਾਨ ਨੂੰ ਟਿਕਾਅ ਰਹੇ ਸਨ ਤਾਂ ਜੋ ਉਹ ਤੇਜ ਹਵਾਵਾਂ ਕਾਰਨ ਉੱਡ ਨਾ ਜਾਏ। ਅਚਾਨਕ ਉਨ੍ਹਾਂ ਅੱਧਾ ਕਿਲੋਮੀਟਰ ਦੂਰ ਬਿਜਲੀ ਡਿੱਗਦੀ ਦੇਖੀ ਤੇ ਸਕੈਫੋਲਡਿੰਗ (ਘੋੜੀ) ਕੋਲ ਖੜਕੇ ਤੂਫਾਨ ਵੱਲ ਦੇਖਣ ਲੱਗੇ। ਪਰ ਅਚਾਨਕ ਇੱਕ ਤੇਜ ਲਾਈਟ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਚੁੰਧਿਆ ਤਾ ਤੇ ਉਹ ਦੀਵਾਰ ਨਾਲ ਜਾ ਕੇ ਟਕਰਾ ਗਏ। ਦਰਅਸਲ ਉਨ੍ਹਾਂ ਦੇ ਨਜਦੀਕ ਬਿਜਲੀ ਗਿਰੀ ਸੀ ਤੇ ਇਸ ਕਾਰਨ ਘਰ ਦੇ ਕਈ ਫਿਊਜ਼ ਵੀ ਉੱਡ ਗਏ। ਬਰੂਸ ਦਾ ਮੰਨਣਾ ਹੈ ਕਿ ਸਕੈਫੋਲਡਿੰਗ ਦੇ ਰਬੜ ਦੇ ਟਾਇਰਾਂ ਅਤੇ ਉਨ੍ਹਾਂ ਦੇ ਪਾਈਆਂ ਰਬੜ ਦੀਆਂ ਜੁੱਤੀਆਂ ਕਾਰਨ ਉਨ੍ਹਾਂ ਦਾ ਬਚਾਅ ਹੋਇਆ ਹੈ। ਬਿਜਲੀ ਦੇ ਝਟਕੇ ਕਾਰਨ ਉਨ੍ਹਾਂ ਨੂੰ ਸ਼ਰੀਰਿਕ ਤੌਰ ‘ਤੇ ਨੁਕਸਾਨ ਤਾਂ ਨਹੀਂ ਹੋਇਆ, ਪਰ 2 ਦਿਨ ਬਾਅਦ ਅਜੇ ਵੀ ਉਹ ਇਸ ਤਰ੍ਹਾਂ ਮਹਿਸੂਸ ਕਰ ਰਹੇ ਹਨ, ਜਿਵੇਂ ਉਨ੍ਹਾਂ ਨੂੰ ਹੇਂਗਓਵਰ ਹੋਇਆ ਹੋਏ।

Share it :
error: Content is protected !!