ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਪੁਲਿਸ ਦੀ ਗਲਤੀ ਕਾਰਨ 7 ਗੱਡੀਆਂ ਦੇ ਟਾਇਰ ਫੱਟਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਕ ਗ੍ਰਿਫਤਾਰੀ ਤੋਂ ਬਾਅਦ ਛੱਤ ‘ਤੇ ਰੱਖੇ ਸਪਾਈਕਸ ਨੂੰ ਪੁਲਿਸ ਕਰਮਚਾਰੀ ਗੱਡੀ ਵਿੱਚ ਰੱਖਣਾ ਭੁੱਲ ਗਏ ਤੇ ਜਾਂਦੇ ਹੋਏ ਮੋਟਰਵੇਅ ‘ਤੇ ਡਿੱਗ ਗਿਆ, ਜਿਸ ਕਾਰਨ 7 ਕਾਰਾਂ ਨੂੰ ਨੁਕਸਾਨ ਪੁੱਜਿਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਇਸ ਗਲਤੀ ਲਈ ਮੁਆਫੀ ਵੀ ਮੰਗੀ ਹੈ ਤੇ ਡਰਾਈਵਰਾਂ ਦੇ ਹੋਏ ਨੁਕਸਾਨ ਲਈ ਉਨ੍ਹਾਂ ਦੀ ਭਰਪਾਈ ਕਰਨ ਦੀ ਗੱਲ ਵੀ ਆਖੀ ਹੈ।




