ਸਿਡਨੀ ਦੇ ਹਵਾਈ ਅੱਡੇ ‘ਤੇ ਚੱਲੀ ਗੋਲੀ

Sydneyਸਿਡਨੀ (ਹਰਪ੍ਰੀਤ ਸਿੰਘ) – ਅੱਜ ਸਵੇਰੇ ਇੱਕ ਗ੍ਰਿਫ਼ਤਾਰੀ ਦੀ ਕਾਰਵਾਈ ਦੌਰਾਨ ਸਿਡਨੀ ਏਅਰਪੋਰਟ ‘ਤੇ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਹਥਿਆਰ ਤੋਂ ਗੋਲੀ ਚੱਲੀ ਉਹ ਪੁਲਿਸ ਦਾ ਸੀ ਤੇ ਇਹ ਵੀ ਕਿ ਇਸ ਘਟਨਾ ਵਿੱਚ ਕੋਈ ਜਖਮੀ ਨਹੀਂ ਹੋਇਆ।
ਇਸ ਘਟਨਾ ਦੇ ਚਲਦਿਆਂ ਟੀ2 ਟਰਮੀਨਲ ਦੇ ਇੱਕ ਹਿੱਸੇ ਨੂੰ ਅਸਥਾਈ ਤੌਰ ‘ਤੇ ਬੰਦ ਕਰਕੇ ਕਰਾਈਮ ਸੀਨ ਵਜੋਂ ਸੀਲ ਕੀਤਾ ਗਿਆ ਹੈ। ਘਟਨਾ ਉਸ ਵੇਲੇ ਵਾਪਰੀ ਜਦੋਂ ਪੁਲਿਸ ਅਧਿਕਾਰੀ ਇੱਕ ਸ਼ਖ਼ਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਪੁਲਿਸ ਦਾ ਹਥਿਆਰ ਅਣਜਾਣੇ ‘ਚ ਚੱਲ ਗਿਆ।
ਹੁਣ ਸੰਬੰਧਤ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Share it :
error: Content is protected !!