ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਹਾਜਰੀ ਭਰਨ ਦੀ ਬੇਨਤੀ
ਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਦੱਸਦੀਏ ਕਿ ਸਿੱਖ ਹੇਰੀਟੇਜ ਸਕੂਲ ਟਾਕਾਨਿਨੀ ਵਲੋਂ ਸੁਪਰੀਮ ਸਿੱਖ ਸੁਸਾਇਟੀ ਦੀ ਰਹਿਨੁਮਾਈ ਹੇਠ ਪਹਿਲੀ ਵਾਰ ਹੋਲੇ ਮੁਹੱਲੇ ਤੇ ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਟਾਕਾਨਿਨੀ ਗੁਰੂਘਰ ਵਿਖੇ ਪਹਿਲਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ 15 ਮਾਰਚ ਦਿਨ ਸ਼ਨੀਵਾਰ ਨੂੰ ਸਜਾਇਆ ਜਾਏਗਾ, ਰੂਟ ਬਾਰੇ ਜਾਣਕਾਰੀ ਜਲਦ ਹੀ ਜਾਰੀ ਕੀਤੀ ਜਾਏਗੀ। ਸੰਗਤਾਂ ਨੂੰ ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜਣ ਦੀ ਬੇਨਤੀ ਹੈ ਜੀ। ਸਮਾਂ 1.30 ਵਜੇ ਤੋਂ 5.30 ਵਜੇ ਤੱਕ ਰਹੇਗਾ।




