ਤਸਮਾਨ ਵਿੱਚ ਭਾਰੀ ਮੀਂਹ ਤੇ ਹੜ੍ਹਾਂ ਨੇ ਮਚਾਇਆ ਕਹਿਰ

Tasmanਆਕਲੈਂਡ (ਹਰਪ੍ਰੀਤ ਸਿੰਘ) – ਤਸਮਾਨ ਜ਼ਿਲ੍ਹੇ ‘ਚ ਹੋਈ ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਇਲਾਕੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਤਸਮਾਨ ਦੇ ਮੇਅਰ ਟਿਮ ਕਿੰਗ ਨੇ ਹਵਾਈ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਇਹ ਮੌਸਮੀ ਤਬਾਹੀ ਉਹਨਾਂ ਦੇ ਜੀਵਨ ‘ਚ ਸਭ ਤੋਂ ਵੱਡੀ ਅਤੇ ਭਿਆਨਕ ਹੈ ਜੋ ਉਨ੍ਹਾਂ ਨੇ ਕਦੇ ਵੀ ਨਹੀਂ ਵੇਖੀ।

ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਸਵੇਰੇ ਤੱਕ ਕੁਝ ਇਲਾਕਿਆਂ ਵਿੱਚ 200 ਐਮ ਐਮ ਤੋਂ ਵੱਧ ਮੀਂਹ ਪਿਆ, ਜਿਸ ਕਾਰਨ ਹਜ਼ਾਰਾਂ ਲੋਕ ਬਿਜਲੀ ਤੋਂ ਬਗੈਰ ਰਹਿਣ ਨੂੰ ਮਜਬੂਰ ਹੋ ਗਏ ਤੇ 100 ਤੋਂ ਵੱਧ ਘਰਾਂ ਨੂੰ ਸੁਰੱਖਿਆ ਦੇ ਮੱਦੇਨਜਰ ਖਾਲੀ ਕਰਵਾਇਆ ਗਿਆ। ਇਸੇ ਮੌਸਮ ਕਾਰਨ ਤਸਮਾਨ ਅਤੇ ਨੇਲਸਨ ਦੇ ਕਈ ਇਲਾਕਿਆਂ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਇਸ ਤਬਾਹੀ ਕਾਰਨ ਨੁਕਸਾਨ ਦੀ ਲਾਗਤ ਲੱਖਾਂ ਨਹੀਂ ਬਲਕਿ ਕਈ ਮਿਲੀਅਨ ਡਾਲਰ ਵਿੱਚ ਦੱਸੀ ਜਾ ਰਹੀ ਹੈ।

Share it :
error: Content is protected !!