ਆਸਟ੍ਰੇਲੀਆ ਚ ਵਿਦਿਆਰਥੀਆਂ ਤੇ ਮਾਈਗ੍ਰੈਂਟ ਪਰਿਵਾਰਾਂ ’ਤੇ one nation ਦਾ ਵਾਰ

ਮੈਲਬੋਰਨ (ਹਰਪ੍ਰੀਤ ਸਿੰਘ ) ਆਸਟ੍ਰੇਲੀਆ ਦੀ One Nation ਪਾਰਟੀ ਨੇ ਇਮੀਗ੍ਰੇਸ਼ਨ ਵਿੱਚ ਤਿੰਨ ਸਾਲਾਂ ਦੌਰਾਨ 7.5 ਲੱਖ ਸਥਾਨ ਘਟਾਉਣ ਦਾ ਵੱਡਾ ਪਲਾਨ ਪੇਸ਼ ਕੀਤਾ ਹੈ। ਪਾਰਟੀ ਦਾ ਨਿਸ਼ਾਨਾ ਖਾਸ ਤੌਰ ’ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ skilled migrants ਦੇ ਪਰਿਵਾਰਾਂ ’ਤੇ ਹੈ।

One Nation ਮੁਤਾਬਕ student visas ਨੂੰ ਮੌਜੂਦਾ intake ਦੇ ਲਗਭਗ ਇੱਕ-ਤਿਹਾਈ ਤੱਕ ਘਟਾਇਆ ਜਾਵੇਗਾ। ਸਾਲਾਨਾ student visa places ਨੂੰ ਕਰੀਬ 100,000 ਤੋਂ ਥੋੜ੍ਹਾ ਵੱਧ ਰੱਖਣ ਦੀ ਗੱਲ ਕੀਤੀ ਗਈ ਹੈ। ਇਸਦੇ ਨਾਲ ਹੀ skilled migrants ਅਤੇ ਆਮ international students ਦੇ ਪਰਿਵਾਰਾਂ ਲਈ visa places ਨੂੰ zero ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।

ਪਾਰਟੀ ਲੀਡਰ Pauline Hanson ਨੇ ਕਿਹਾ ਕਿ ਆਸਟ੍ਰੇਲੀਆਈ ਲੋਕ “mass migration” ਤੋਂ ਤੰਗ ਆ ਚੁੱਕੇ ਹਨ ਅਤੇ ਦੇਸ਼ ਨੂੰ “breathing space” ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਡੀ economy ਦਾ ਕੋਈ ਮਤਲਬ ਨਹੀਂ ਜੇ ਆਮ ਆਸਟ੍ਰੇਲੀਆਈ ਘਰ ਖਰੀਦਣ ਦੇ ਯੋਗ ਹੀ ਨਾ ਰਹੇ।

One Nation ਦਾ ਪਲਾਨ “net-negative migration” ਦੇ ਨਾਂ ਹੇਠ ਪਹਿਲੇ ਤਿੰਨ ਸਾਲਾਂ ਲਈ migration levels ਨੂੰ ਪਿੱਛੇ ਲਿਜਾਣ ਦੀ ਗੱਲ ਕਰਦਾ ਹੈ। ਇਸ ਤੋਂ ਬਾਅਦ net overseas migration ਲਈ 130,000 ਦੀ ceiling ਰੱਖਣ ਦੀ ਪੇਸ਼ਕਸ਼ ਹੈ, ਜਿਸਦੀ ਹਰ ਸਾਲ ਸਮੀਖਿਆ ਕੀਤੀ ਜਾਵੇਗੀ।

ਇਸ ਪਲਾਨ ਅਧੀਨ international student places 590,000 ਤੋਂ ਘਟਾ ਕੇ 350,000 ਕਰਨ ਦੀ ਗੱਲ ਹੈ। ਪੜ੍ਹਾਈ ਮਗਰੋਂ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੇ international graduates ਦੀ ਗਿਣਤੀ 270,000 ਤੋਂ ਘਟਾ ਕੇ ਸਿਰਫ਼ 40,000 ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।

One Nation ਨੇ “high-value” students ਲਈ ਨਵੀਂ visa category ਬਣਾਉਣ ਦੀ ਗੱਲ ਕੀਤੀ ਹੈ, ਜਿਸ ਵਿੱਚ PhD, science, engineering, medical research ਅਤੇ frontier technology ਵਰਗੇ ਖੇਤਰਾਂ ਨੂੰ priority ਮਿਲੇਗੀ। ਇਨ੍ਹਾਂ high-value students ਦੇ ਪਰਿਵਾਰ visa ਲਈ apply ਕਰ ਸਕਣਗੇ, ਪਰ standard student visa holders ਦੇ ਪਰਿਵਾਰਾਂ ਲਈ ਰਸਤਾ ਬੰਦ ਰਹੇਗਾ।

Labor frontbencher Murray Watt ਨੇ ਇਸ ਪਲਾਨ ਨੂੰ ਖਤਰਨਾਕ ਦੱਸਦਿਆਂ ਕਿਹਾ ਕਿ ਇਹ regional economies ਨੂੰ “ਤਬਾਹ” ਕਰ ਸਕਦਾ ਹੈ ਅਤੇ ਆਸਟ੍ਰੇਲੀਆ ਨੂੰ recession ਵੱਲ ਧੱਕ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ industries ਪਹਿਲਾਂ ਹੀ labour shortage ਨਾਲ ਜੂਝ ਰਹੀਆਂ ਹਨ, ਇਸ ਲਈ ਅਜਿਹੇ sudden cuts ਵੱਡੀ ਆਰਥਿਕ ਸਮੱਸਿਆ ਬਣ ਸਕਦੇ ਹਨ।

Opposition Leader Angus Taylor ਨੇ ਵੀ ਕਿਹਾ ਕਿ One Nation ਨੂੰ ਇਹ ਸਾਫ਼ ਕਰਨਾ ਚਾਹੀਦਾ ਹੈ ਕਿ ਇਸ ਪਾਲਿਸੀ ਦਾ small businesses ’ਤੇ ਕੀ ਅਸਰ ਪਵੇਗਾ। ਉਨ੍ਹਾਂ ਨੇ ਪਲਾਨ ਨੂੰ “half-baked” ਦੱਸਿਆ।

Business groups ਅਤੇ farming sector ਨੇ ਵੀ ਚਿੰਤਾ ਜਤਾਈ ਹੈ। National Farmers Federation ਨੇ ਕਿਹਾ ਕਿ farm workers housing crisis ਲਈ ਜ਼ਿੰਮੇਵਾਰ ਨਹੀਂ ਹਨ ਅਤੇ migration ਨੂੰ political football ਨਹੀਂ ਬਣਾਉਣਾ ਚਾਹੀਦਾ। ਕਈ regional communities hospitals, farms ਅਤੇ essential services ਲਈ migrants ’ਤੇ ਨਿਰਭਰ ਹਨ।

One Nation ਨੇ ਇਹ ਵੀ ਕਿਹਾ ਹੈ ਕਿ visa overstayers ਨੂੰ life ban ਕੀਤਾ ਜਾਵੇਗਾ, taxpayer-funded legal aid for visa appeals ਰੋਕੀ ਜਾਵੇਗੀ, citizenship ਅਤੇ welfare ਲਈ 8 ਸਾਲ ਦੀ waiting period ਲਿਆਂਦੀ ਜਾਵੇਗੀ ਅਤੇ Australia ਨੂੰ UN Refugee Convention ਤੋਂ ਬਾਹਰ ਕੱਢਣ ਦੀ ਪਾਲਿਸੀ ਵੀ ਪਾਰਟੀ ਦੇ agenda ਵਿੱਚ ਹੈ।

ਇਹ ਪਲਾਨ ਇਸ ਵੇਲੇ ਕਾਨੂੰਨ ਨਹੀਂ ਹੈ, ਪਰ ਇਸ ਨੇ ਆਸਟ੍ਰੇਲੀਆ ਵਿੱਚ immigration debate ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇੱਕ ਪਾਸੇ housing pressure ਅਤੇ infrastructure ਦੀ ਗੱਲ ਹੋ ਰਹੀ ਹੈ, ਦੂਜੇ ਪਾਸੇ migrant families, students, universities, businesses ਅਤੇ regional communities ਲਈ ਇਹ ਪਲਾਨ ਵੱਡਾ ਝਟਕਾ ਸਾਬਤ ਹੋ ਸਕਦਾ ਹੈ।

Share it :
error: Content is protected !!