
ਐਡਮਿਰਲ ਸਵਾਮੀਨਾਥਨ ਅਤੇ ਉਨ੍ਹਾਂ ਦੇ ਵਫ਼ਦ ਨੇ ਆਕਲੈਂਡ ਸਥਿਤ Devonport Naval Base ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਨਿਊਜ਼ੀਲੈਂਡ ਨੇਵੀ ਦੇ ਮੁਖੀ Rear Admiral Garin Golding ਨਾਲ ਮੁਲਾਕਾਤ ਕੀਤੀ ਅਤੇ Guard of Honour ਦਾ ਸਨਮਾਨ ਪ੍ਰਾਪਤ ਕੀਤਾ।
ਭਾਰਤੀ ਨੇਵੀ ਮੁਖੀ ਦਾ Royal New Zealand Navy ਦੇ ਮਾਓਰੀ ਮਾਰੇ Te Taua Moana ਵਿਖੇ ਰਵਾਇਤੀ Pōwhiri ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ Maritime Warfare Training Centre ਵਿਖੇ ਵਿਚਾਰ-ਵਟਾਂਦਰੇ ਅਤੇ ਬ੍ਰੀਫਿੰਗਜ਼ ਵਿੱਚ ਹਿੱਸਾ ਲਿਆ।
ਦੌਰੇ ਦੌਰਾਨ ਐਡਮਿਰਲ ਸਵਾਮੀਨਾਥਨ ਨੇ HMNZS Achilles ਦੇ ਇਤਿਹਾਸਕ ਟਰੈਟ ਦਾ ਵੀ ਦੌਰਾ ਕੀਤਾ। ਇਹ ਜਹਾਜ਼ ਦੋਵਾਂ ਨੇਵੀਆਂ ਵਿਚਾਲੇ ਪੁਰਾਣੇ ਸਬੰਧਾਂ ਦੀ ਨਿਸ਼ਾਨੀ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਵਰਤੇ ਗਏ ਇਸ light cruiser ਨੂੰ 1948 ਵਿੱਚ ਭਾਰਤ ਨੂੰ ਸੌਂਪਿਆ ਗਿਆ ਸੀ ਅਤੇ ਇਸ ਦਾ ਨਾਮ INS Delhi ਰੱਖਿਆ ਗਿਆ ਸੀ। ਭਾਰਤ ਨੇ 1980 ਵਿੱਚ ਇਸ ਜਹਾਜ਼ ਦਾ ਟਰੈਟ ਮੁੜ ਨਿਊਜ਼ੀਲੈਂਡ ਨੂੰ ਵਾਪਸ ਕਰ ਦਿੱਤਾ, ਜਿੱਥੇ ਇਹ ਹੁਣ Devonport ਵਿੱਚ ਪ੍ਰਦਰਸ਼ਿਤ ਹੈ।
ਇਹ ਦੌਰਾ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਰੱਖਿਆ ਸਬੰਧ ਲਗਾਤਾਰ ਵਧ ਰਹੇ ਹਨ। 2025 ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ Christopher Luxon ਅਤੇ ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ India–New Zealand Memorandum of Understanding for Defence Cooperation ’ਤੇ ਦਸਤਖ਼ਤ ਕੀਤੇ ਸਨ।
ਭਾਰਤੀ ਨੇਵੀ ਨੇ ਹਿੰਦ ਮਹਾਸਾਗਰ ਵਿੱਚ ਨਿਊਜ਼ੀਲੈਂਡ ਦੀ ਅਗਵਾਈ ਵਾਲੀਆਂ Combined Task Force 150 ਦੀਆਂ ਨਸ਼ਾ-ਰੋਕੂ ਕਾਰਵਾਈਆਂ ਵਿੱਚ ਵੀ ਹਿੱਸਾ ਲਿਆ ਸੀ ਅਤੇ 2025 ਵਿੱਚ Deputy Commander ਦੀ ਭੂਮਿਕਾ ਨਿਭਾਈ ਸੀ।
ਇਸ ਸਾਲ ਰੱਖਿਆ ਸਹਿਯੋਗ ਵਿੱਚ ਹੋਰ ਤਰੱਕੀ ਹੋਈ। ਨਿਊਜ਼ੀਲੈਂਡ ਨੇ ਦਿੱਲੀ ਵਿੱਚ ਭਾਰਤ ਲਈ ਆਪਣਾ ਪਹਿਲਾ resident Defence Adviser ਨਿਯੁਕਤ ਕੀਤਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੇ ਨਿਊਜ਼ੀਲੈਂਡ ਦੌਰੇ ਦੌਰਾਨ ਸਮੁੰਦਰੀ ਸਹਿਯੋਗ ਨਾਲ ਸਬੰਧਤ ਤਿੰਨ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ।
ਇਨ੍ਹਾਂ ਵਿੱਚ Maritime Cooperation Agreement, Hydrography Cooperation Memorandum of Understanding ਅਤੇ Indian Navy–NZDF Logistics Support Arrangement ਸ਼ਾਮਲ ਹਨ।
Rear Admiral Garin Golding ਨੇ ਕਿਹਾ ਕਿ ਦੋਵਾਂ ਨੇਵੀਆਂ ਦੇ ਸਬੰਧ ਸਾਂਝੇ ਹਿੱਤਾਂ, ਇਤਿਹਾਸ ਅਤੇ ਇੱਕ ਆਜ਼ਾਦ ਤੇ ਸੁਰੱਖਿਅਤ Indo-Pacific ਖੇਤਰ ਲਈ ਵਚਨਬੱਧਤਾ ’ਤੇ ਆਧਾਰਿਤ ਹਨ।
ਭਾਰਤੀ ਨੇਵੀ ਨੇ ਵੀ ਐਡਮਿਰਲ ਸਵਾਮੀਨਾਥਨ ਦੇ Te Taua Moana Marae ਵਿਖੇ ਹੋਏ ਰਵਾਇਤੀ Māori Pōwhiri ਸਵਾਗਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਨੇਵੀ ਨੇ ਇਸ ਸਵਾਗਤ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸਤਿਕਾਰ, ਦੋਸਤੀ ਅਤੇ ਵਧ ਰਹੇ ਸਮੁੰਦਰੀ ਸਬੰਧਾਂ ਦੀ ਨਿਸ਼ਾਨੀ ਦੱਸਿਆ।



