ਆਸਟ੍ਰੇਲੀਆ ’ਚ working holiday ਵੀਜ਼ਾ ਤੇ ਰੋਕ,ਖੇਤਾਂ ’ਚ ਮਜ਼ਦੂਰਾਂ ਦੀ ਕਮੀ, ਫਸਲਾਂ ਖਰਾਬ ਹੋਣ ਦਾ ਡਰ

ਮੈਲਬੋਰਨ (ਹਰਪ੍ਰੀਤ ਸਿੰਘ )

ਆਸਟ੍ਰੇਲੀਆ ਵਿੱਚ harvest season ਨੇੜੇ ਆਉਂਦਿਆਂ ਕਿਸਾਨਾਂ ਅਤੇ farm contractors ਦੀ ਚਿੰਤਾ ਵਧ ਗਈ ਹੈ। Federal Government ਵੱਲੋਂ 24 ਦੇਸ਼ਾਂ ਤੋਂ ਆਉਣ ਵਾਲੀਆਂ working holiday visa applications ਨੂੰ pause ਕਰਨ ਅਤੇ skilled visa processing ਲਈ ਨਵਾਂ priority system ਲਿਆਉਣ ਤੋਂ ਬਾਅਦ agriculture sector ਨੂੰ workers ਦੀ ਘਾਟ ਦਾ ਡਰ ਸਤਾਉਣ ਲੱਗਾ ਹੈ।

ਰਿਪੋਰਟ ਮੁਤਾਬਕ ਸਰਕਾਰ ਨੇ ਇਹ changes net overseas migration ਨੂੰ ਘਟਾਉਣ ਲਈ ਕੀਤੀਆਂ ਹਨ, ਪਰ farmers ਦਾ ਕਹਿਣਾ ਹੈ ਕਿ ਇਸਦਾ ਸਿੱਧਾ ਅਸਰ fruit packing, crop harvesting, dairy farms ਅਤੇ heavy machinery operations ’ਤੇ ਪੈ ਸਕਦਾ ਹੈ।

Victoria ਦੇ harvest contractor Matt Bourke ਨੇ ਦੱਸਿਆ ਕਿ ਉਸਨੇ ਕੁਝ ਹਫ਼ਤਿਆਂ ਬਾਅਦ ਸ਼ੁਰੂ ਹੋਣ ਵਾਲੀ grain harvest ਲਈ 30 staff hire ਕਰਨ ਦੀ ਯੋਜਨਾ ਬਣਾਈ ਸੀ, ਜਿਨ੍ਹਾਂ ਵਿੱਚੋਂ ਕਈ overseas workers ਸਨ। ਪਰ ਉਸਦੇ ਮੁਤਾਬਕ ਹੁਣ ਤੱਕ ਇੱਕ ਵੀ working holiday visa approve ਨਹੀਂ ਹੋਇਆ।

Bourke ਨੇ ਕਿਹਾ ਕਿ ਉਸਦੇ ਨਾਲ ਕੰਮ ਕਰਨ ਆਉਣ ਵਾਲੇ workers ਵਿੱਚੋਂ 60 ਤੋਂ 70 ਫੀਸਦੀ ਉਹ ਹਨ ਜੋ ਪਹਿਲਾਂ ਵੀ ਉਸਦੇ ਨਾਲ ਕੰਮ ਕਰ ਚੁੱਕੇ ਹਨ। ਉਸਨੇ ਕਿਹਾ ਕਿ ਇਹ ਸਮੱਸਿਆ ਉਸਨੇ ਪਹਿਲਾਂ ਕਦੇ ਨਹੀਂ ਦੇਖੀ।

National Farmers Federation ਮੁਤਾਬਕ Australia ਦੀ peak harvest casual workforce ਵਿੱਚ ਲਗਭਗ ਅੱਧੇ workers overseas ਤੋਂ ਆਉਂਦੇ ਹਨ। ਖਾਸ ਕਰਕੇ backpackers working holiday visa ਰਾਹੀਂ fruit picking, packing ਅਤੇ seasonal farm jobs ਕਰਦੇ ਹਨ। ਦੂਜੇ ਪਾਸੇ heavy machinery operators ਵਰਗੇ skilled workers skilled visa ਰਾਹੀਂ farms ’ਤੇ ਕੰਮ ਕਰਨ ਆਉਂਦੇ ਹਨ।

Department of Home Affairs ਨੇ ਕਿਹਾ ਹੈ ਕਿ Australia ਵਿੱਚ working holiday-makers ਦੀ ਗਿਣਤੀ historical high level ’ਤੇ ਹੈ। 30 June 2025 ਤੱਕ Australia ਵਿੱਚ 206,187 working holiday-makers ਮੌਜੂਦ ਸਨ। Department ਮੁਤਾਬਕ applications ਨੂੰ process ਹੋਣ ਵਿੱਚ ਹੁਣ ਆਮ ਤੋਂ ਵੱਧ ਸਮਾਂ ਲੱਗ ਸਕਦਾ ਹੈ ਅਤੇ ਕੁਝ applications published processing time ਤੋਂ ਬਾਹਰ ਵੀ finalise ਹੋ ਸਕਦੀਆਂ ਹਨ।

ਪਰ farmers ਦਾ ਕਹਿਣਾ ਹੈ ਕਿ numbers ਕਾਗਜ਼ਾਂ ’ਤੇ ਵੱਡੇ ਹੋ ਸਕਦੇ ਹਨ, ground ’ਤੇ workers ਨਹੀਂ ਮਿਲ ਰਹੇ। Northern Territory ਵਿੱਚ Berry Creek mango packing manager Phillipa Johnson ਨੇ ਕਿਹਾ ਕਿ harvest ਵਿੱਚ ਕੁਝ ਹਫ਼ਤੇ ਹੀ ਬਾਕੀ ਹਨ, ਪਰ workers ਦੀ ਭਰਤੀ ਅਜੇ ਵੀ ਪੂਰੀ ਨਹੀਂ ਹੋਈ। ਉਸਨੇ ਕਿਹਾ ਕਿ overseas ਤੋਂ applications ਆ ਰਹੀਆਂ ਹਨ, ਪਰ visas approve ਨਹੀਂ ਹੋ ਰਹੇ।

July ਵਿੱਚ Department of Home Affairs ਨੇ ਨਵੀਂ ministerial direction ਜਾਰੀ ਕੀਤੀ ਸੀ, ਜਿਸ ਅਧੀਨ skilled visa processing ਵਿੱਚ ਪਹਿਲਾਂ defence ਅਤੇ law enforcement workers ਨੂੰ priority ਦਿੱਤੀ ਜਾਵੇਗੀ। ਉਸ ਤੋਂ ਬਾਅਦ construction, healthcare, teaching ਅਤੇ already Australia ਵਿੱਚ ਮੌਜੂਦ applicants ਨੂੰ preference ਮਿਲੇਗੀ। Agriculture sector ਨੂੰ ਡਰ ਹੈ ਕਿ ਇਸ priority list ਕਾਰਨ farms ਲਈ ਲੋੜੀਂਦੇ skilled workers ਹੋਰ late ਹੋ ਸਕਦੇ ਹਨ।

Matt Bourke ਨੇ ਕਿਹਾ ਕਿ harvest ਦੌਰਾਨ professionally trained skilled workers ਬਹੁਤ ਜ਼ਰੂਰੀ ਹੁੰਦੇ ਹਨ, ਕਿਉਂਕਿ heavy machinery ਚਲਾਉਣਾ ਆਮ labour ਦਾ ਕੰਮ ਨਹੀਂ। ਉਸਦੇ ਮੁਤਾਬਕ ਜੋ ਲੋਕ overseas ਤੋਂ ਆਉਂਦੇ ਹਨ, ਉਹ ਆਪਣੇ ਦੇਸ਼ਾਂ ਵਿੱਚ ਪਹਿਲਾਂ ਹੀ ਇਹ machines ਚਲਾ ਰਹੇ ਹੁੰਦੇ ਹਨ ਅਤੇ Australia ਵਿੱਚ ਇਸ labour ਦੀ availability ਨਹੀਂ ਹੈ।

Tasmania ਦੀ dairy farmer Michele Lawrence ਨੇ ਵੀ overseas workers ਦੀ importance ਉੱਤੇ ਜ਼ੋਰ ਦਿੱਤਾ ਹੈ। ਉਸਨੇ ਕਿਹਾ ਕਿ working holiday-makers ਅਤੇ skilled migrants dairy production ਅਤੇ food security ਲਈ ਜ਼ਰੂਰੀ ਹਨ। ਉਸਦੇ farm ’ਤੇ science degrees, nursing degrees ਅਤੇ electrical trades ਵਾਲੇ workers ਵੀ ਕੰਮ ਕਰਦੇ ਹਨ, ਜੋ farm ਲਈ strategic role ਨਿਭਾਉਂਦੇ ਹਨ।

Department of Home Affairs ਦਾ ਕਹਿਣਾ ਹੈ ਕਿ ਉਹ WHM program ਦੀ demand ਨੂੰ fair ਤਰੀਕੇ ਨਾਲ manage ਕਰਨ ਅਤੇ long-term sustainability ਬਣਾਈ ਰੱਖਣ ਲਈ steps ਲੈ ਰਿਹਾ ਹੈ। Department ਨੇ visa applicants ਨੂੰ ਸਲਾਹ ਦਿੱਤੀ ਹੈ ਕਿ Australia ਦੀ travel booking ਤਦ ਤੱਕ ਨਾ ਕਰਨ, ਜਦ ਤੱਕ ਉਨ੍ਹਾਂ ਨੂੰ visa grant ਦੀ written confirmation ਨਾ ਮਿਲ ਜਾਵੇ।

ਪਰ farmers ਲਈ ਮੁੱਦਾ ਸਾਫ਼ ਹੈ: harvest calendar visa processing ਦੀ ਉਡੀਕ ਨਹੀਂ ਕਰਦਾ। ਜੇ workers ਸਮੇਂ ’ਤੇ ਨਾ ਆਏ, ਤਾਂ crops ਨੂੰ ਨੁਕਸਾਨ, farms ਨੂੰ loss ਅਤੇ regional Australia ਨੂੰ labour crisis ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Share it :
error: Content is protected !!