ਆਕਲੈਂਡ, 8 ਅਕਤੂਬਰ 2026 (ਜਸਪ੍ਰੀਤ ਸਿੰਘ ਰਾਜਪੁਰਾ) — ਨਿਊਜ਼ੀਲੈਂਡ ਆਉਣ ਵਾਲੇ ਯੋਗ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅਤੇ ਰੋਜ਼ਾਨਾ ਖ਼ਰਚਿਆਂ ਲਈ ਪੈਸੇ transfer ਕਰਨ ਵਾਸਤੇ ਹੁਣ ਇੱਕ ਹੋਰ banking option ਮਿਲ ਗਿਆ ਹੈ। Immigration New Zealand ਨੇ ਐਲਾਨ ਕੀਤਾ ਹੈ ਕਿ Bank of New Zealand (BNZ) ਵੀ Funds Transfer Scheme ਵਿੱਚ ਸ਼ਾਮਲ ਹੋ ਗਿਆ ਹੈ।
ਹੁਣ ਨਿਊਜ਼ੀਲੈਂਡ ਦੀ ਕਿਸੇ university ਜਾਂ polytechnic ਵਿੱਚ ਪੜ੍ਹਨ ਵਾਲੇ ਯੋਗ ਵਿਦਿਆਰਥੀ Funds Transfer Scheme ਲਈ ANZ ਜਾਂ BNZ ਵਿੱਚੋਂ ਇੱਕ bank ਚੁਣ ਸਕਣਗੇ। ਪਹਿਲਾਂ ਇਸ scheme ਅਧੀਨ ਸਿਰਫ਼ ANZ ਦੀ ਸੇਵਾ ਉਪਲਬਧ ਸੀ।
Funds Transfer Scheme ਵਿਦਿਆਰਥੀਆਂ ਨੂੰ ਆਪਣਾ living-cost money ਸੁਰੱਖਿਅਤ ਢੰਗ ਨਾਲ ਨਿਊਜ਼ੀਲੈਂਡ ਭੇਜਣ ਅਤੇ ਪੜ੍ਹਾਈ ਦੌਰਾਨ ਨਿਰਧਾਰਤ ਤਰੀਕੇ ਨਾਲ ਇਸ ਦੀ ਵਰਤੋਂ ਕਰਨ ਦੀ ਸਹੂਲਤ ਦਿੰਦੀ ਹੈ। ਇਹ scheme ਇਸ ਸਮੇਂ ਭਾਰਤ, ਚੀਨ, ਨੇਪਾਲ, ਫਿਲੀਪੀਨਜ਼, ਸ੍ਰੀਲੰਕਾ ਅਤੇ ਵੀਅਤਨਾਮ ਦੇ ਯੋਗ ਵਿਦਿਆਰਥੀਆਂ ਲਈ ਉਪਲਬਧ ਹੈ।
ਹਾਲਾਂਕਿ BNZ ਦੀ ਨਵੀਂ ਸਹੂਲਤ ਸਿਰਫ਼ universities ਅਤੇ polytechnics ਦੇ ਵਿਦਿਆਰਥੀਆਂ ਲਈ ਹੈ। Private Training Establishments, ਜਿਨ੍ਹਾਂ ਵਿੱਚ ਕਈ private colleges ਵੀ ਸ਼ਾਮਲ ਹਨ, ਦੇ ਵਿਦਿਆਰਥੀਆਂ ਨੂੰ ਹਾਲੇ ਵੀ ANZ ਰਾਹੀਂ ਹੀ Funds Transfer Scheme ਦੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ।
Immigration New Zealand ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੋਵਾਂ banks ਦੀਆਂ ਸੇਵਾਵਾਂ, fees ਅਤੇ ਹੋਰ ਸ਼ਰਤਾਂ ਦੀ ਤੁਲਨਾ ਕਰਨ ਤੋਂ ਬਾਅਦ ਆਪਣੀਆਂ ਲੋੜਾਂ ਮੁਤਾਬਕ ਸਿਰਫ਼ ਇੱਕ provider ਕੋਲ ਅਰਜ਼ੀ ਦੇਣ।
ਇਹ ਤਬਦੀਲੀ Student Visa ਦੀ eligibility, ਲੋੜੀਂਦੀ financial capacity ਜਾਂ living-cost funds ਦੀ ਰਕਮ ਵਿੱਚ ਕੋਈ ਬਦਲਾਅ ਨਹੀਂ ਕਰਦੀ। ਇਸ ਨਾਲ



