1 ਅਕਤੂਬਰ ਤੋਂ ਸੜਕਾਂ ਦੇ ਨਿਯਮਾਂ ਵਿੱਚ ਵਿੱਚ ਹੋਣ ਜਾ ਰਹੇ 4 ਵੱਡੇ ਬਦਲਾਅ

ਆਕਲੈਂਡ (NZ Punjabi News): ਨਿਊਜ਼ੀਲੈਂਡ ਵਿੱਚ 1 ਅਕਤੂਬਰ 2026 ਤੋਂ ਸੜਕਾਂ ਦੀ ਵਰਤੋਂ ਨਾਲ ਜੁੜੇ ਕਈ ਨਿਯਮ ਬਦਲਣ ਜਾ ਰਹੇ ਹਨ। ਇਨ੍ਹਾਂ ਵਿੱਚ ਡਰਾਈਵਰਾਂ ਵੱਲੋਂ ਸਾਈਕਲ ਸਵਾਰਾਂ ਨੂੰ ਓਵਰਟੇਕ ਕਰਨ, ਬੱਸਾਂ ਨੂੰ ਰਸਤਾ ਦੇਣ, ਬੱਚਿਆਂ ਦੇ ਫੁੱਟਪਾਥ ’ਤੇ ਸਾਈਕਲ ਚਲਾਉਣ ਅਤੇ ਈ-ਸਕੂਟਰਾਂ ਦੀ ਵਰਤੋਂ ਨਾਲ ਜੁੜੇ ਨਵੇਂ ਨਿਯਮ ਸ਼ਾਮਲ ਹਨ। ਸਰਕਾਰ ਮੁਤਾਬਕ ਇਨ੍ਹਾਂ ਬਦਲਾਵਾਂ ਦਾ ਮਕਸਦ ਨਿਯਮਾਂ ਨੂੰ ਹੋਰ ਸਪੱਸ਼ਟ ਅਤੇ ਰੋਜ਼ਾਨਾ ਸੜਕ ਵਰਤੋਂ ਦੇ ਅਨੁਕੂਲ ਬਣਾਉਣਾ ਹੈ।

ਸਭ ਤੋਂ ਵੱਡੇ ਬਦਲਾਵਾਂ ਵਿੱਚੋਂ ਇੱਕ ਸਾਈਕਲ ਸਵਾਰਾਂ, ਘੋੜਸਵਾਰਾਂ ਅਤੇ ਹੋਰ ਸੜਕ ਵਰਤੋਂਕਾਰਾਂ ਨੂੰ ਓਵਰਟੇਕ ਕਰਨ ਸਮੇਂ ਘੱਟੋ-ਘੱਟ 1.5 ਮੀਟਰ ਦੀ ਦੂਰੀ ਰੱਖਣ ਦਾ ਨਿਯਮ ਹੈ। ਇਸ ਨਾਲ ਵੱਖ-ਵੱਖ ਸਪੀਡ ਲਿਮਿਟਾਂ ਮੁਤਾਬਕ ਵੱਖਰੀ ਦੂਰੀ ਵਾਲੀ ਪੁਰਾਣੀ ਵਿਵਸਥਾ ਦੀ ਥਾਂ ਇੱਕੋ ਮਿਆਰੀ ਦੂਰੀ ਲਾਗੂ ਹੋਵੇਗੀ।

12 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੁੱਟਪਾਥ ’ਤੇ ਸਾਈਕਲ ਚਲਾਉਣ ਦੀ ਇਜਾਜ਼ਤ ਹੋਵੇਗੀ। ਇੱਕ ਵੱਡਾ ਵਿਅਕਤੀ, ਜਿਵੇਂ ਮਾਪੇ, ਕੇਅਰਗਿਵਰ, ਅਧਿਆਪਕ ਜਾਂ ਵੱਡਾ ਭੈਣ-ਭਰਾ, ਬੱਚੇ ਦੇ ਨਾਲ ਫੁੱਟਪਾਥ ’ਤੇ ਸਾਈਕਲ ਚਲਾ ਸਕੇਗਾ।

60 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਸਪੀਡ ਲਿਮਿਟ ਵਾਲੀਆਂ ਸੜਕਾਂ ’ਤੇ ਜਦੋਂ ਬੱਸ ਬੱਸ-ਸਟਾਪ ਤੋਂ ਬਾਹਰ ਨਿਕਲ ਰਹੀ ਹੋਵੇਗੀ ਤਾਂ ਡਰਾਈਵਰਾਂ ਨੂੰ ਬੱਸ ਨੂੰ ਰਸਤਾ ਦੇਣਾ ਪਵੇਗਾ। ਟਰਾਂਸਪੋਰਟ ਮੰਤਰਾਲੇ ਮੁਤਾਬਕ ਇਹ ਉਹ ਨਿਯਮ ਹੈ ਜਿਸਨੂੰ ਕਈ ਲੋਕ ਪਹਿਲਾਂ ਹੀ ਲਾਜ਼ਮੀ ਸਮਝਦੇ ਸਨ।

ਇਸ ਤੋਂ ਇਲਾਵਾ ਈ-ਸਕੂਟਰ ਰਾਈਡਰਾਂ ਨੂੰ ਸਾਈਕਲ ਲੇਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲੇਗੀ। ਸਰਕਾਰ ਵੱਲੋਂ ਇਨ੍ਹਾਂ ਬਦਲਾਵਾਂ ’ਤੇ 2026 ਵਿੱਚ ਜਨਤਕ ਸਲਾਹ-ਮਸ਼ਵਰਾ ਵੀ ਕੀਤਾ ਗਿਆ ਸੀ।
ਇਨ੍ਹਾਂ ਨਿਯਮਾਂ ਨਾਲ ਸੜਕਾਂ ਦੇ ਸਾਈਨ, ਸਿਗਨਲ ਅਤੇ ਰੋਡ ਮਾਰਕਿੰਗ ਨਾਲ ਸਬੰਧਤ ਕੁਝ ਤਕਨੀਕੀ ਬਦਲਾਅ ਵੀ ਕੀਤੇ ਜਾ ਰਹੇ ਹਨ। ਨਵੇਂ ਨਿਯਮ 1 ਅਕਤੂਬਰ 2026 ਤੋਂ ਲਾਗੂ ਹੋਣਗੇ।

Share it :
error: Content is protected !!