
Auckland (NZ Punjabi News) – ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਸਤਿਕਾਰਯੋਗ ਜਸਵਿੰਦਰ ਸਿੰਘ ਬਾਸੀ (ਸਾਬਕਾ ਸਰਪੰਚ) ਦੇ ਪੋਤਰੇ ਅਤੇ ਰਣਜੀਤ ਸਿੰਘ ਬਾਸੀ (ਨਿਊਜ਼ੀਲੈਂਡ) ਦੇ ਪੁੱਤਰ ਦਲੇਰ ਸਿੰਘ ਬਾਸੀ ਦਾ ਭਾਰਤ ਵਿੱਚ ਅਚਾਨਕ ਸੱਟ ਲੱਗਣ ਕਾਰਨ ਦਿਹਾਂਤ ਹੋ ਗਿਆ ਹੈ। ਦਲੇਰ ਸਿੰਘ ਦੀ ਉਮਰ ਸਿਰਫ ਸਵਾ 2 ਸਾਲ ਸੀ।
ਜਾਣਕਾਰੀ ਅਨੁਸਾਰ, ਦਲੇਰ ਸਿੰਘ ਬਾਸੀ ਆਪਣੇ ਮਾਤਾ-ਪਿਤਾ ਨਾਲ 12 ਅਕਤੂਬਰ ਨੂੰ ਹੀ ਆਪਣੇ ਜੱਦੀ ਪਿੰਡ ਸਰਹਾਲੀ ਪਹੁੰਚਿਆ ਸੀ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਵਲੋਂ ਇਸ ਦੁੱਖ ਦੀ ਘੜੀ ਮੌਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਸਵਿੰਦਰ ਸਿੰਘ ਬਾਸੀ (+91 99142 36311), ਰਣਜੀਤ ਸਿੰਘ ਬਾਸੀ (+64 22 183 9232) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਮਾਸੂਮ ਦਲੇਰ ਸਿੰਘ ਬਾਸੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।



