ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਕੁਝ ਦਿਨਾਂ ਵਿੱਚ ਪੂਰਬੀ ਮੈਲਬੋਰਨ ਦੇ ਕਾਰੋਬਾਰਾਂ 'ਤੇ ਵਧੀਆਂ ਲੁੱਟਾਂ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੂੰ ਲੁੱਟਾਂ ਕਰਨ ਵਾਲੇ ਖਾਸ ਗਿਰੋਹ ਮੈਂਬਰਾਂ ਦੀ ਭਾਲ ਹੈ। ਪੁਲਿਸ ਅਨੁਸਾਰ 4-5 ਜਣਿਆਂ ਦੇ ਇਸ ਗਿਰੋਹ ਨੇ ਬੀਤੇ ਕੁਝ ਦਿਨਾਂ ਵਿੱਚ ਪੂਰਬੀ ਮੈਲਬੋਰਨ ਦੇ ਕਈ ਸਰਵਿਸ ਸਟੇਸ਼ਨਾਂ ਤੇ ਛੋਟੇ ਕਾਰੋਬਾਰਾਂ ਨੂੰ ਲੁੱਟਿਆ ਹੈ। ਇਹ ਲੁੱਟਾਂ ਨਕਦੀ ਅਤੇ ਤੰਬਾਕੂ ਉਤਪਾਦਾਂ ਲਈ ਕੀਤੀਆਂ ਗਈਆਂ ਹਨ।