ਮੈਲਬੋਰਨ (ਹਰਪ੍ਰੀਤ ਸਿੰਘ) - ਮੀਰਾਬੁਕਾ (ਪਰਥ) ਦੇ ਬਿਜ਼ੀ ਬੀਜ਼ ਡੇਅ ਕੇਅਰ ਵਿਖੇ 16 ਮਹੀਨੇ ਦੇ ਬੱਚੇ ਨੂੰ ਸਟਾਫ ਵਲੋਂ ਡੇਅ ਕੇਅਰ ਵਿੱਚ ਹੀ ਭੁੱਲ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸਟਾਫਮ ਬੱਚੇ ਨੂੰ ਨਰਸਰੀ ਵਿੱਚ ਸੁਆਕੇ ਭੁੱਲ ਗਿਆ ਅਤੇ ਸਟਾਫ ਇਸ ਤੋਂ ਬਾਅਦ ਘਰ ਚਲਾ ਗਿਆ, ਜਦਕਿ ਬੱਚਾ ਡੇਅ ਕੇਅਰ ਵਿੱਚ ਇੱਕਲਾ ਹੀ ਸੀ। ਇਸ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਬੱਚੇ ਦੀ ਮਾਂ ਕੰਮ ਤੋਂ ਛੁੱਟੀ ਤੋਂ ਬਾਅਦ ਬੱਚੇ ਨੂੰ ਲੈਣ ਪੁੱਜੀ। ਇਸ ਮਾਮਲੇ ਵਿੱਚ ਛਾਣਬੀਣ ਆਰੰਭ ਦਿੱਤੀ ਗਈ ਹੈ ਤੇ ਸਟਾਫ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।