Friday, 20 September 2024
18 September 2024 Australia

ਹਮਿਲਟਨ ਗਾਰਡਨ ਘੁੰਮਣ ਜਾਣ ਵਾਲਿਆਂ ਨੂੰ ਹੁਣ ਦੇਣੇ ਪੈਣੇ ਡਾਲਰ

ਇਸ ਹਫਤੇ ਤੋਂ ਸ਼ੁਰੂ ਹੋਈ $20 ਦੀ ਐਂਟਰੀ ਫੀਸ
ਹਮਿਲਟਨ ਗਾਰਡਨ ਘੁੰਮਣ ਜਾਣ ਵਾਲਿਆਂ ਨੂੰ ਹੁਣ ਦੇਣੇ ਪੈਣੇ ਡਾਲਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 20 ਤੋਂ ਵਧੇਰੇ ਦੁਨੀਆਂ ਭਰ ਦੇ ਥੀਮ ਗਾਰਡਨਜ਼ ਵਾਲੀ ਹਮਿਲਟਨ ਗਾਰਡਨ, ਜਿਸਨੂੰ ਦੇਖਣ ਲਈ ਨਾ ਸਿਰਫ ਦੇਸ਼ ਭਰ ਤੋਂ ਲੋਕ ਪੁੱਜਦੇ ਹਨ, ਬਲਕਿ ਅੰਤਰ-ਰਾਸ਼ਟਰੀ ਟੂਰੀਸਟਾਂ ਲਈ ਵੀ ਇਹ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਪਹਿਲਾਂ ਇਸ ਨੂੰ ਦੇਖਣ ਜਾਣ ਲਈ ਕੋਈ ਫੀਸ ਨਹੀਂ ਹੁੰਦੀ ਸੀ, ਪਰ ਇਸ ਹਫਤੇ ਤੋਂ $20 ਦੀ ਫੀਸ ਕਾਉਂਸਲ ਵਲੋਂ ਲਗਾ ਦਿੱਤੀ ਗਈ ਹੈ, ਇਸ ਤੋਂ ਸਿਰਫ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਹਮਿਲਟਨ ਵਾਸੀਆਂ ਨੂੰ ਛੋਟ ਮਿਲੇਗੀ। ਹਰ ਸਾਲ ਹਮਿਲਟਨ ਗਾਰਡਨ ਵਿੱਚ ਬਣੇ 18 ਬਾਗਾਂ ਨੂੰ ਦੇਖਣ 10 ਲੱਖ ਤੋਂ ਵਧੇਰੇ ਲੋਕ ਪੁੱਜਦੇ ਹਨ।

ADVERTISEMENT
NZ Punjabi News Matrimonials