Friday, 20 September 2024
19 September 2024 Australia

ਜੂਸ ਦੀਆਂ ਬੋਤਲਾਂ ਵਿੱਚ $400 ਮਿਲੀਅਨ ਮੁੱਲ ਦਾ ਨਸ਼ਾ ਰਲਾਕੇ ਇਮਪੋਰਟ ਕਰਨ ਦੀ ਕੋਸ਼ਿਸ਼ ਪੁਲਿਸ ਨੇ ਕੀਤੀ ਅਸਫਲ

ਜੂਸ ਦੀਆਂ ਬੋਤਲਾਂ ਵਿੱਚ $400 ਮਿਲੀਅਨ ਮੁੱਲ ਦਾ ਨਸ਼ਾ ਰਲਾਕੇ ਇਮਪੋਰਟ ਕਰਨ ਦੀ ਕੋਸ਼ਿਸ਼ ਪੁਲਿਸ ਨੇ ਕੀਤੀ ਅਸਫਲ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਜੂਸ ਦੀਆਂ ਹਜਾਰਾਂ ਬੋਤਲਾਂ ਵਿੱਚ ਮੈੱਥ ਨਾਮ ਦਾ ਨਸ਼ਾ ਰਲਾਕੇ ਆਸਟ੍ਰੇਲੀਆ ਇਮਪੋਰਟ ਕਰਨ ਦੀ ਕੋਸ਼ਿਸ਼ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਹ ਨਸ਼ੇ ਦੀ ਖੇਪ ਬ੍ਰਾਜੀਲ ਤੋਂ ਕੈਨੇਡਾ ਅਤੇ ਬਾਅਦ ਵਿੱਚ ਆਸਟ੍ਰੇਲੀਆ ਪੁੱਜੀ ਸੀ। ਕੈਨੇਡਾ ਪੁੱਜਣ 'ਤੇ ਇਸ ਵਿੱਚ ਨਸ਼ਾ ਹੋਣ ਦਾ ਪਤਾ ਲੱਗ ਗਿਆ ਸੀ, ਪਰ ਦੋਸ਼ੀਆਂ ਨੂੰ ਫੜਣ ਲਈ ਇਸ ਨਸ਼ੇ ਨੂੰ ਅਸਲ ਜੂਸ ਵਿੱਚ ਤਬਦੀਲ ਕਰਕੇ ਆਸਟ੍ਰੇਲੀਆ ਭੇਜਿਆ ਗਿਆ, ਜਿਸ ਦੀ ਕੰਸਾਈਨਮੈਂਟ ਬ੍ਰਿਸਬੇਨ ਦੇ ਜਿਮਬੁਬਾ ਪੁੱਜੀ। ਇੱਥੇ ਕੰਸਾਈਨਮੈਂਟ ਹਾਸਿਲ ਕਰਨ ਵਾਲੇ 3 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਇਨ੍ਹਾਂ ਨੂੰ ਇਸ ਗੰਭੀਰ ਅਪਰਾਧ ਦੇ ਜੁਰਮ ਹੇਠ ਉਮਰ ਕੈਦ ਦੀ ਸਜਾ ਹੋ ਸਕਦੀ ਹੈ।

ਜੂਸ ਦੀਆਂ 1280 ਬੋਤਲਾਂ ਵਿੱਚੋਂ ਹਾਸਿਲ ਮੈੱਥ 89% ਸ਼ੁੱਧਤਾ ਵਾਲੀ ਸੀ, ਜਿਸ ਦਾ ਬਜਾਰੀ ਮੁੱਲ $400 ਮਿਲੀਅਨ ਮੁੱਲ ਦੇ ਕਰੀਬ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਕਰੀਬ 40 ਮਿਲੀਅਨ ਲੋਕਾਂ ਨੂੰ ਨਸ਼ਾ ਕਰਨ ਵਾਸਤੇ ਨਸ਼ੀਲਾ ਪਦਾਰਥ ਤਿਆਰ ਕੀਤਾ ਜਾ ਸਕਦਾ ਸੀ।
ਅਜਿਹਾ ਹੀ ਮਾਮਲਾ ਨਿਊਜੀਲੈਂਡ ਵਿੱਚ ਵੀ ਸਾਹਮਣੇ ਆ ਚੁੱਕਾ ਹੈ, ਜਦੋਂ ਬੀਅਰ ਵਿੱਚ ਮੈੱਥ ਰਲਾਕੇ ਭਾਈਚਾਰੇ ਦੇ ਹੀ ਕੁਝ ਲੋਕਾਂ ਨੇ ਕਈ ਮਿਲੀਅਨ ਮੁੱਲ ਦਾ ਨਸ਼ੀਲਾ ਪਦਾਰਥ ਇਮਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ।

ADVERTISEMENT
NZ Punjabi News Matrimonials