Saturday, 21 September 2024
20 September 2024 Australia

ਕਮਾਈ ਜਿਆਦਾ ਕਰਨ ਲਈ ਕਈ ਡਰਾਈਵਰ ਸਵਾਰੀਆਂ ਨੂੰ ਬਣਾ ਰਹੇ ਮੂਰਖ

ਕਮਾਈ ਜਿਆਦਾ ਕਰਨ ਲਈ ਕਈ ਡਰਾਈਵਰ ਸਵਾਰੀਆਂ ਨੂੰ ਬਣਾ ਰਹੇ ਮੂਰਖ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੀ ਰਹਿਣ ਵਾਲੀ ਗੈਮਾ ਡਾਇਮੰਡ ਨੇ ਆਪਣੇ ਨਾਲ ਵਾਪਰੀ ਇੱਕ ਅਨੌਖੀ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਅਜਿਹੀਆਂ ਕਈ ਘਟਨਾਵਾਂ ਮੈਲਬੋਰਨ ਵਾਸੀਆਂ ਨੇ ਵਾਪਰਨ ਦੀ ਪੁਸ਼ਟੀ ਕੀਤੀ ਹੈ।
ਗੈਮਾ ਨੇ ਦੱਸਿਆ ਕਿ ਜਦੋਂ ਉਹ ਸ਼ਨੀਵਾਰ ਨਾਈਟਆਊਟ ਲਈ ਊਬਰ ਟੈਕਸੀ ਬੁੱਕ ਕਰਕੇ ਬਾਹਰ ਜਾ ਰਹੀ ਸੀ ਤਾਂ ਮੌਕੇ 'ਤੇ ਪੁੱਜੇ ਟੈਕਸੀ ਡਰਾਈਵਰ ਨੇ ਬੜੀ ਚੁਸਤੀ ਨਾਲ ਰਾਈਡ ਕੈਂਸਲ ਕਰਕੇ ਗੈਮਾ ਨੂੰ ਇਹ ਕਿਹਾ ਕਿ ਇਹ ਐਪ ਦੀ ਕੋਈ ਦਿੱਕਤ ਕਾਰਨ ਹੋਇਆ ਹੈ ਤੇ ਉਸਨੇ ਰਾਈਡ ਦੇ ਪੈਸੇ ਕੈਲਕੁਲੇਟ ਕਰਕੇ ਗੈਮਾ ਨੂੰ ਉਹ ਪੈਸੇ ਆਪਣੇ ਖਾਤੇ ਵਿੱਚ ਸਿੱਧੇ ਪਾਉਣ ਲਈ ਕਹੇ, ਪਰ ਗੈਮਾ ਇਸ ਚੁਸਤੀ ਨੂੰ ਸਮਝ ਗਈ ਤੇ ਬਹਾਨਾ ਬਣਾਕੇ ਊਬਰ ਟੈਕਸੀ ਛੱਡ ਦਿੱਤੀ ਤੇ ਸੋਸ਼ਲ ਮੀਡੀਆ ਤੇ ਇਸ ਬਾਰੇ ਲੋਕਾਂ ਨੂੰ ਦੱਸਿਆ, ਜਿਸ ਤੋਂ ਬਾਅਦ ਕਈਆਂ ਨੇ ਇਸ ਬਾਰੇ ਹੋਣ ਦੀ ਪੁਸ਼ਟੀ ਕੀਤੀ, ਖਾਸਕਰ ਉਨ੍ਹਾਂ ਕਈ ਊਬਰ ਟੈਕਸੀ ਡਰਾਈਵਰਾਂ ਬਾਰੇ ਖੁਲਾਸਾ ਹੋਇਆ ਹੈ, ਜੋ ਏਅਰਪੋਰਟ ਤੋਂ ਟੈਕਸੀਆਂ ਚਲਾਉਂਦੇ ਹਨ।

ADVERTISEMENT
NZ Punjabi News Matrimonials